ਕੂਚ 32

ਆਪਣੇ ਸੇਵਕਾਂ ਅਬਰਾਹਾਮ, ਇਸਹਾਕ ਅਤੇ ਇਸਰਾਏਲ ਨੂੰ ਚੇਤੇ ਕਰ, ਜਿਨ੍ਹਾਂ ਨਾਲ ਤੂੰ ਆਪਣੇ ਆਪ ਦੀ ਸਹੁੰ ਖਾਧੀ ਸੀ, ‘ਮੈਂ ਤੁਹਾਡੀ ਸੰਤਾਨ ਨੂੰ ਅਕਾਸ਼ ਦੇ ਤਾਰਿਆਂ ਦੇ ਬਰਾਬਰ ਬਣਾਵਾਂਗਾ ਅਤੇ ਮੈਂ ਤੁਹਾਡੀ ਸੰਤਾਨ ਨੂੰ ਇਹ ਸਾਰੀ ਧਰਤੀ ਦਿਆਂਗਾ, ਜਿਸਦਾ ਮੈਂ ਉਹਨਾਂ ਨਾਲ ਇਕਰਾਰ ਕੀਤਾ ਸੀ, ਅਤੇ ਇਹ ਉਹਨਾਂ ਦੀ ਵਿਰਾਸਤ ਸਦਾ ਲਈ ਹੋਵੇਗੀ।’ ”

Exodus 32:13 (UKJV) Remember Abraham, Isaac, and Israel, your servants, to whom you sware by yours own self, and said unto them, I will multiply your seed as the stars of heaven, and all this land that I have spoken of will I give unto your seed, and they shall inherit it for ever.

11ਪਰ ਮੋਸ਼ੇਹ ਨੇ ਯਾਹਵੇਹ ਆਪਣੇ ਪਰਮੇਸ਼ਵਰ ਤੋਂ ਕਿਰਪਾ ਮੰਗੀ। ਉਸਨੇ ਕਿਹਾ, “ਹੇ ਯਾਹਵੇਹ, ਤੇਰਾ ਕ੍ਰੋਧ ਤੇਰੇ ਲੋਕਾਂ ਉੱਤੇ ਕਿਉਂ ਭੜਕਦਾ ਹੈ, ਜਿਨ੍ਹਾਂ ਨੂੰ ਤੂੰ ਮਹਾਨ ਸ਼ਕਤੀ ਅਤੇ ਬਲਵਾਨ ਹੱਥ ਨਾਲ ਮਿਸਰ ਵਿੱਚੋਂ ਕੱਢ ਲਿਆਇਆ ਸੀ?

12ਮਿਸਰੀ ਕਿਉਂ ਕਹਿਣ, ‘ਉਹ ਉਹਨਾਂ ਨੂੰ ਬੁਰਿਆਈ ਦੇ ਲਈ ਬਾਹਰ ਲੈ ਲਿਆਇਆ, ਪਹਾੜਾਂ ਵਿੱਚ ਉਹਨਾਂ ਨੂੰ ਮਾਰ ਸੁੱਟੇ ਅਤੇ ਉਹਨਾਂ ਨੂੰ ਧਰਤੀ ਤੋਂ ਮੁਕਾ ਦੇਵੇ’? ਤੂੰ ਆਪਣੇ ਭਿਆਨਕ ਗੁੱਸੇ ਤੋਂ ਮੁੜ; ਹੌਂਸਲਾ ਰੱਖ ਅਤੇ ਆਪਣੇ ਲੋਕਾਂ ਉੱਤੇ ਬਿਪਤਾ ਨਾ ਲਿਆ।

13ਆਪਣੇ ਸੇਵਕਾਂ ਅਬਰਾਹਾਮ, ਇਸਹਾਕ ਅਤੇ ਇਸਰਾਏਲ ਨੂੰ ਚੇਤੇ ਕਰ, ਜਿਨ੍ਹਾਂ ਨਾਲ ਤੂੰ ਆਪਣੇ ਆਪ ਦੀ ਸਹੁੰ ਖਾਧੀ ਸੀ, ‘ਮੈਂ ਤੁਹਾਡੀ ਸੰਤਾਨ ਨੂੰ ਅਕਾਸ਼ ਦੇ ਤਾਰਿਆਂ ਦੇ ਬਰਾਬਰ ਬਣਾਵਾਂਗਾ ਅਤੇ ਮੈਂ ਤੁਹਾਡੀ ਸੰਤਾਨ ਨੂੰ ਇਹ ਸਾਰੀ ਧਰਤੀ ਦਿਆਂਗਾ, ਜਿਸਦਾ ਮੈਂ ਉਹਨਾਂ ਨਾਲ ਇਕਰਾਰ ਕੀਤਾ ਸੀ, ਅਤੇ ਇਹ ਉਹਨਾਂ ਦੀ ਵਿਰਾਸਤ ਸਦਾ ਲਈ ਹੋਵੇਗੀ।’ ”

14ਤਦ ਯਾਹਵੇਹ ਨੇ ਪਛਤਾਵਾ ਕੀਤਾ ਅਤੇ ਆਪਣੇ ਲੋਕਾਂ ਉੱਤੇ ਉਹ ਬਿਪਤਾ ਨਾ ਲਿਆਂਦੀ ਜਿਸਦੀ ਉਸਨੇ ਧਮਕੀ ਦਿੱਤੀ ਸੀ।

15ਮੋਸ਼ੇਹ ਮੁੜਿਆ ਅਤੇ ਆਪਣੇ ਹੱਥਾਂ ਵਿੱਚ ਨੇਮ ਦੀਆਂ ਦੋ ਫੱਟੀਆਂ ਲੈ ਕੇ ਪਹਾੜ ਤੋਂ ਹੇਠਾਂ ਚਲਾ ਗਿਆ। ਉਹ ਦੋਵੇਂ ਪਾਸੇ, ਅੱਗੇ ਅਤੇ ਪਿੱਛੇ ਲਿਖੀਆਂ ਹੋਈਆ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.