ਕੂਚ 32

ਮੋਸ਼ੇਹ ਮੁੜਿਆ ਅਤੇ ਆਪਣੇ ਹੱਥਾਂ ਵਿੱਚ ਨੇਮ ਦੀਆਂ ਦੋ ਫੱਟੀਆਂ ਲੈ ਕੇ ਪਹਾੜ ਤੋਂ ਹੇਠਾਂ ਚਲਾ ਗਿਆ। ਉਹ ਦੋਵੇਂ ਪਾਸੇ, ਅੱਗੇ ਅਤੇ ਪਿੱਛੇ ਲਿਖੀਆਂ ਹੋਈਆ ਸਨ।

Exodus 32:15 (UKJV) And Moses turned, and went down from the mount, and the two tables of the testimony were in his hand: the tables were written on both their sides; on the one side and on the other were they written.

13ਆਪਣੇ ਸੇਵਕਾਂ ਅਬਰਾਹਾਮ, ਇਸਹਾਕ ਅਤੇ ਇਸਰਾਏਲ ਨੂੰ ਚੇਤੇ ਕਰ, ਜਿਨ੍ਹਾਂ ਨਾਲ ਤੂੰ ਆਪਣੇ ਆਪ ਦੀ ਸਹੁੰ ਖਾਧੀ ਸੀ, ‘ਮੈਂ ਤੁਹਾਡੀ ਸੰਤਾਨ ਨੂੰ ਅਕਾਸ਼ ਦੇ ਤਾਰਿਆਂ ਦੇ ਬਰਾਬਰ ਬਣਾਵਾਂਗਾ ਅਤੇ ਮੈਂ ਤੁਹਾਡੀ ਸੰਤਾਨ ਨੂੰ ਇਹ ਸਾਰੀ ਧਰਤੀ ਦਿਆਂਗਾ, ਜਿਸਦਾ ਮੈਂ ਉਹਨਾਂ ਨਾਲ ਇਕਰਾਰ ਕੀਤਾ ਸੀ, ਅਤੇ ਇਹ ਉਹਨਾਂ ਦੀ ਵਿਰਾਸਤ ਸਦਾ ਲਈ ਹੋਵੇਗੀ।’ ”

14ਤਦ ਯਾਹਵੇਹ ਨੇ ਪਛਤਾਵਾ ਕੀਤਾ ਅਤੇ ਆਪਣੇ ਲੋਕਾਂ ਉੱਤੇ ਉਹ ਬਿਪਤਾ ਨਾ ਲਿਆਂਦੀ ਜਿਸਦੀ ਉਸਨੇ ਧਮਕੀ ਦਿੱਤੀ ਸੀ।

15ਮੋਸ਼ੇਹ ਮੁੜਿਆ ਅਤੇ ਆਪਣੇ ਹੱਥਾਂ ਵਿੱਚ ਨੇਮ ਦੀਆਂ ਦੋ ਫੱਟੀਆਂ ਲੈ ਕੇ ਪਹਾੜ ਤੋਂ ਹੇਠਾਂ ਚਲਾ ਗਿਆ। ਉਹ ਦੋਵੇਂ ਪਾਸੇ, ਅੱਗੇ ਅਤੇ ਪਿੱਛੇ ਲਿਖੀਆਂ ਹੋਈਆ ਸਨ।

16ਫੱਟੀਆਂ ਪਰਮੇਸ਼ਵਰ ਦਾ ਕੰਮ ਸੀ ਅਤੇ ਲਿਖਤ ਪਰਮੇਸ਼ਵਰ ਦੀ ਲਿਖਤ ਸੀ, ਜਿਹੜੀ ਫੱਟੀਆਂ ਉੱਤੇ ਲਿਖੀ ਹੋਈ ਸੀ।

17ਜਦੋਂ ਯੇਹੋਸ਼ੁਆ ਨੇ ਲੋਕਾਂ ਦੇ ਚੀਕਣ ਦੀ ਆਵਾਜ਼ ਸੁਣੀ ਤਾਂ ਉਸਨੇ ਮੋਸ਼ੇਹ ਨੂੰ ਕਿਹਾ, “ਡੇਰੇ ਵਿੱਚ ਲੜਾਈ ਦੀ ਆਵਾਜ਼ ਆ ਰਹੀ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.