14ਤਦ ਯਾਹਵੇਹ ਨੇ ਪਛਤਾਵਾ ਕੀਤਾ ਅਤੇ ਆਪਣੇ ਲੋਕਾਂ ਉੱਤੇ ਉਹ ਬਿਪਤਾ ਨਾ ਲਿਆਂਦੀ ਜਿਸਦੀ ਉਸਨੇ ਧਮਕੀ ਦਿੱਤੀ ਸੀ।
15ਮੋਸ਼ੇਹ ਮੁੜਿਆ ਅਤੇ ਆਪਣੇ ਹੱਥਾਂ ਵਿੱਚ ਨੇਮ ਦੀਆਂ ਦੋ ਫੱਟੀਆਂ ਲੈ ਕੇ ਪਹਾੜ ਤੋਂ ਹੇਠਾਂ ਚਲਾ ਗਿਆ। ਉਹ ਦੋਵੇਂ ਪਾਸੇ, ਅੱਗੇ ਅਤੇ ਪਿੱਛੇ ਲਿਖੀਆਂ ਹੋਈਆ ਸਨ।
16ਫੱਟੀਆਂ ਪਰਮੇਸ਼ਵਰ ਦਾ ਕੰਮ ਸੀ ਅਤੇ ਲਿਖਤ ਪਰਮੇਸ਼ਵਰ ਦੀ ਲਿਖਤ ਸੀ, ਜਿਹੜੀ ਫੱਟੀਆਂ ਉੱਤੇ ਲਿਖੀ ਹੋਈ ਸੀ।
17ਜਦੋਂ ਯੇਹੋਸ਼ੁਆ ਨੇ ਲੋਕਾਂ ਦੇ ਚੀਕਣ ਦੀ ਆਵਾਜ਼ ਸੁਣੀ ਤਾਂ ਉਸਨੇ ਮੋਸ਼ੇਹ ਨੂੰ ਕਿਹਾ, “ਡੇਰੇ ਵਿੱਚ ਲੜਾਈ ਦੀ ਆਵਾਜ਼ ਆ ਰਹੀ ਹੈ।”
18ਮੋਸ਼ੇਹ ਨੇ ਜਵਾਬ ਦਿੱਤਾ, “ਇਹ ਜਿੱਤ ਦੀ ਆਵਾਜ਼ ਨਹੀਂ ਹੈ, ਨਾ ਹੀ ਇਹ ਹਾਰ ਦੀ ਆਵਾਜ਼ ਹੈ, ਪਰ ਇਹ ਗਾਉਣ ਦੀ ਆਵਾਜ਼ ਹੈ ਜੋ ਮੈਂ ਸੁਣਦਾ ਹਾਂ।”