ਕੂਚ 33

ਜੇ ਤੂੰ ਮੇਰੇ ਤੋਂ ਪ੍ਰਸੰਨ ਹੈ, ਤਾਂ ਮੈਨੂੰ ਆਪਣੇ ਤਰੀਕੇ ਸਿਖਾ ਤਾਂ ਜੋ ਮੈਂ ਤੈਨੂੰ ਜਾਣ ਸਕਾਂ ਅਤੇ ਤੇਰੀ ਕਿਰਪਾ ਪ੍ਰਾਪਤ ਕਰ ਸਕਾਂ ਨਾਲੇ ਯਾਦ ਰੱਖ ਕਿ ਇਹ ਕੌਮ ਦੇ ਲੋਕ ਤੇਰੇ ਹੀ ਹਨ।”

Exodus 33:13 (UKJV) Now therefore, I pray you, if I have found grace in your sight, show me now your way, that I may know you, that I may find grace in your sight: and consider that this nation is your people.

11ਯਾਹਵੇਹ ਮੋਸ਼ੇਹ ਨਾਲ ਆਹਮੋ-ਸਾਹਮਣੇ ਗੱਲ ਕਰਦਾ ਸੀ, ਜਿਵੇਂ ਕੋਈ ਇੱਕ ਦੋਸਤ ਨਾਲ ਗੱਲ ਕਰਦਾ ਹੈ। ਫਿਰ ਮੋਸ਼ੇਹ ਡੇਰੇ ਵਿੱਚ ਵਾਪਸ ਆ ਜਾਂਦਾ ਸੀ, ਪਰ ਉਸ ਦਾ ਜਵਾਨ ਸੇਵਾਦਾਰ ਨੂਨ ਦਾ ਪੁੱਤਰ ਯੇਹੋਸ਼ੁਆ ਤੰਬੂ ਵਿੱਚ ਹੀ ਰਹਿੰਦਾ ਸੀ।

12ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, “ਤੂੰ ਮੈਨੂੰ ਆਖਦਾ ਹੈ, ‘ਕਿ ਇਨ੍ਹਾਂ ਲੋਕਾਂ ਦੀ ਅਗਵਾਈ ਕਰ,’ ਪਰ ਤੂੰ ਮੈਨੂੰ ਇਹ ਨਹੀਂ ਦੱਸਿਆ ਕਿ ਤੂੰ ਮੇਰੇ ਨਾਲ ਕਿਸ ਨੂੰ ਭੇਜੇਗਾ। ਤੂੰ ਕਿਹਾ ਹੈ, ‘ਮੈਂ ਤੈਨੂੰ ਤੇਰੇ ਨਾਮ ਨਾਲ ਜਾਣਦਾ ਹਾਂ ਅਤੇ ਤੂੰ ਮੇਰੇ ਉੱਤੇ ਕਿਰਪਾ ਕੀਤੀ ਹੈ।’

13ਜੇ ਤੂੰ ਮੇਰੇ ਤੋਂ ਪ੍ਰਸੰਨ ਹੈ, ਤਾਂ ਮੈਨੂੰ ਆਪਣੇ ਤਰੀਕੇ ਸਿਖਾ ਤਾਂ ਜੋ ਮੈਂ ਤੈਨੂੰ ਜਾਣ ਸਕਾਂ ਅਤੇ ਤੇਰੀ ਕਿਰਪਾ ਪ੍ਰਾਪਤ ਕਰ ਸਕਾਂ ਨਾਲੇ ਯਾਦ ਰੱਖ ਕਿ ਇਹ ਕੌਮ ਦੇ ਲੋਕ ਤੇਰੇ ਹੀ ਹਨ।”

14ਯਾਹਵੇਹ ਨੇ ਜਵਾਬ ਦਿੱਤਾ, “ਮੇਰੀ ਹਜ਼ੂਰੀ ਤੇਰੇ ਨਾਲ ਜਾਵੇਗੀ ਅਤੇ ਮੈਂ ਤੈਨੂੰ ਆਰਾਮ ਦਿਆਂਗਾ।”

15ਤਦ ਮੋਸ਼ੇਹ ਨੇ ਉਸਨੂੰ ਆਖਿਆ, “ਜੇ ਤੇਰੀ ਹਜ਼ੂਰੀ ਸਾਡੇ ਨਾਲ ਨਹੀਂ ਜਾਂਦੀ, ਤਾਂ ਸਾਨੂੰ ਇੱਥੋਂ ਅੱਗੇ ਨਾ ਜਾਣ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.