ਕੂਚ 33

ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, “ਤੂੰ ਮੈਨੂੰ ਆਖਦਾ ਹੈ, ‘ਕਿ ਇਨ੍ਹਾਂ ਲੋਕਾਂ ਦੀ ਅਗਵਾਈ ਕਰ,’ ਪਰ ਤੂੰ ਮੈਨੂੰ ਇਹ ਨਹੀਂ ਦੱਸਿਆ ਕਿ ਤੂੰ ਮੇਰੇ ਨਾਲ ਕਿਸ ਨੂੰ ਭੇਜੇਗਾ। ਤੂੰ ਕਿਹਾ ਹੈ, ‘ਮੈਂ ਤੈਨੂੰ ਤੇਰੇ ਨਾਮ ਨਾਲ ਜਾਣਦਾ ਹਾਂ ਅਤੇ ਤੂੰ ਮੇਰੇ ਉੱਤੇ ਕਿਰਪਾ ਕੀਤੀ ਹੈ।’

Exodus 33:12 (UKJV) And Moses said unto the LORD, See, you says unto me, Bring up this people: and you have not let me know whom you will send with me. Yet you have said, I know you by name, and you have also found grace in my sight.

10ਜਦੋਂ ਵੀ ਲੋਕਾਂ ਨੇ ਬੱਦਲ ਦੇ ਥੰਮ੍ਹ ਨੂੰ ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹਾ ਦੇਖਿਆ, ਤਾਂ ਉਹ ਸਾਰੇ ਆਪਣੇ-ਆਪਣੇ ਤੰਬੂਆਂ ਦੇ ਦਰਵਾਜ਼ੇ ਉੱਤੇ ਖੜ੍ਹੇ ਹੋ ਕੇ ਮੱਥਾ ਟੇਕਦੇ ਸਨ।

11ਯਾਹਵੇਹ ਮੋਸ਼ੇਹ ਨਾਲ ਆਹਮੋ-ਸਾਹਮਣੇ ਗੱਲ ਕਰਦਾ ਸੀ, ਜਿਵੇਂ ਕੋਈ ਇੱਕ ਦੋਸਤ ਨਾਲ ਗੱਲ ਕਰਦਾ ਹੈ। ਫਿਰ ਮੋਸ਼ੇਹ ਡੇਰੇ ਵਿੱਚ ਵਾਪਸ ਆ ਜਾਂਦਾ ਸੀ, ਪਰ ਉਸ ਦਾ ਜਵਾਨ ਸੇਵਾਦਾਰ ਨੂਨ ਦਾ ਪੁੱਤਰ ਯੇਹੋਸ਼ੁਆ ਤੰਬੂ ਵਿੱਚ ਹੀ ਰਹਿੰਦਾ ਸੀ।

12ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, “ਤੂੰ ਮੈਨੂੰ ਆਖਦਾ ਹੈ, ‘ਕਿ ਇਨ੍ਹਾਂ ਲੋਕਾਂ ਦੀ ਅਗਵਾਈ ਕਰ,’ ਪਰ ਤੂੰ ਮੈਨੂੰ ਇਹ ਨਹੀਂ ਦੱਸਿਆ ਕਿ ਤੂੰ ਮੇਰੇ ਨਾਲ ਕਿਸ ਨੂੰ ਭੇਜੇਗਾ। ਤੂੰ ਕਿਹਾ ਹੈ, ‘ਮੈਂ ਤੈਨੂੰ ਤੇਰੇ ਨਾਮ ਨਾਲ ਜਾਣਦਾ ਹਾਂ ਅਤੇ ਤੂੰ ਮੇਰੇ ਉੱਤੇ ਕਿਰਪਾ ਕੀਤੀ ਹੈ।’

13ਜੇ ਤੂੰ ਮੇਰੇ ਤੋਂ ਪ੍ਰਸੰਨ ਹੈ, ਤਾਂ ਮੈਨੂੰ ਆਪਣੇ ਤਰੀਕੇ ਸਿਖਾ ਤਾਂ ਜੋ ਮੈਂ ਤੈਨੂੰ ਜਾਣ ਸਕਾਂ ਅਤੇ ਤੇਰੀ ਕਿਰਪਾ ਪ੍ਰਾਪਤ ਕਰ ਸਕਾਂ ਨਾਲੇ ਯਾਦ ਰੱਖ ਕਿ ਇਹ ਕੌਮ ਦੇ ਲੋਕ ਤੇਰੇ ਹੀ ਹਨ।”

14ਯਾਹਵੇਹ ਨੇ ਜਵਾਬ ਦਿੱਤਾ, “ਮੇਰੀ ਹਜ਼ੂਰੀ ਤੇਰੇ ਨਾਲ ਜਾਵੇਗੀ ਅਤੇ ਮੈਂ ਤੈਨੂੰ ਆਰਾਮ ਦਿਆਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.