ਕੂਚ 33

ਯਾਹਵੇਹ ਨੇ ਜਵਾਬ ਦਿੱਤਾ, “ਮੇਰੀ ਹਜ਼ੂਰੀ ਤੇਰੇ ਨਾਲ ਜਾਵੇਗੀ ਅਤੇ ਮੈਂ ਤੈਨੂੰ ਆਰਾਮ ਦਿਆਂਗਾ।”

Exodus 33:14 (UKJV) And he said, My presence shall go with you, and I will give you rest.

12ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, “ਤੂੰ ਮੈਨੂੰ ਆਖਦਾ ਹੈ, ‘ਕਿ ਇਨ੍ਹਾਂ ਲੋਕਾਂ ਦੀ ਅਗਵਾਈ ਕਰ,’ ਪਰ ਤੂੰ ਮੈਨੂੰ ਇਹ ਨਹੀਂ ਦੱਸਿਆ ਕਿ ਤੂੰ ਮੇਰੇ ਨਾਲ ਕਿਸ ਨੂੰ ਭੇਜੇਗਾ। ਤੂੰ ਕਿਹਾ ਹੈ, ‘ਮੈਂ ਤੈਨੂੰ ਤੇਰੇ ਨਾਮ ਨਾਲ ਜਾਣਦਾ ਹਾਂ ਅਤੇ ਤੂੰ ਮੇਰੇ ਉੱਤੇ ਕਿਰਪਾ ਕੀਤੀ ਹੈ।’

13ਜੇ ਤੂੰ ਮੇਰੇ ਤੋਂ ਪ੍ਰਸੰਨ ਹੈ, ਤਾਂ ਮੈਨੂੰ ਆਪਣੇ ਤਰੀਕੇ ਸਿਖਾ ਤਾਂ ਜੋ ਮੈਂ ਤੈਨੂੰ ਜਾਣ ਸਕਾਂ ਅਤੇ ਤੇਰੀ ਕਿਰਪਾ ਪ੍ਰਾਪਤ ਕਰ ਸਕਾਂ ਨਾਲੇ ਯਾਦ ਰੱਖ ਕਿ ਇਹ ਕੌਮ ਦੇ ਲੋਕ ਤੇਰੇ ਹੀ ਹਨ।”

14ਯਾਹਵੇਹ ਨੇ ਜਵਾਬ ਦਿੱਤਾ, “ਮੇਰੀ ਹਜ਼ੂਰੀ ਤੇਰੇ ਨਾਲ ਜਾਵੇਗੀ ਅਤੇ ਮੈਂ ਤੈਨੂੰ ਆਰਾਮ ਦਿਆਂਗਾ।”

15ਤਦ ਮੋਸ਼ੇਹ ਨੇ ਉਸਨੂੰ ਆਖਿਆ, “ਜੇ ਤੇਰੀ ਹਜ਼ੂਰੀ ਸਾਡੇ ਨਾਲ ਨਹੀਂ ਜਾਂਦੀ, ਤਾਂ ਸਾਨੂੰ ਇੱਥੋਂ ਅੱਗੇ ਨਾ ਜਾਣ ਦਿਓ।

16ਕਿਸੇ ਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਮੇਰੇ ਅਤੇ ਆਪਣੇ ਲੋਕਾਂ ਨਾਲ ਪ੍ਰਸੰਨ ਹੋ ਜਦੋਂ ਤੱਕ ਤੂੰ ਸਾਡੇ ਨਾਲ ਨਹੀਂ ਜਾਂਦਾ? ਤੇਰੀ ਹਜ਼ੂਰੀ ਹੀ ਮੈਨੂੰ ਅਤੇ ਤੇਰੇ ਲੋਕਾਂ ਨੂੰ ਧਰਤੀ ਦੇ ਸਾਰੇ ਲੋਕਾਂ ਨਾਲੋਂ ਵੱਖਰਾ ਕਰੇਗੀ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.