14ਯਾਹਵੇਹ ਨੇ ਜਵਾਬ ਦਿੱਤਾ, “ਮੇਰੀ ਹਜ਼ੂਰੀ ਤੇਰੇ ਨਾਲ ਜਾਵੇਗੀ ਅਤੇ ਮੈਂ ਤੈਨੂੰ ਆਰਾਮ ਦਿਆਂਗਾ।”
15ਤਦ ਮੋਸ਼ੇਹ ਨੇ ਉਸਨੂੰ ਆਖਿਆ, “ਜੇ ਤੇਰੀ ਹਜ਼ੂਰੀ ਸਾਡੇ ਨਾਲ ਨਹੀਂ ਜਾਂਦੀ, ਤਾਂ ਸਾਨੂੰ ਇੱਥੋਂ ਅੱਗੇ ਨਾ ਜਾਣ ਦਿਓ।
16ਕਿਸੇ ਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਮੇਰੇ ਅਤੇ ਆਪਣੇ ਲੋਕਾਂ ਨਾਲ ਪ੍ਰਸੰਨ ਹੋ ਜਦੋਂ ਤੱਕ ਤੂੰ ਸਾਡੇ ਨਾਲ ਨਹੀਂ ਜਾਂਦਾ? ਤੇਰੀ ਹਜ਼ੂਰੀ ਹੀ ਮੈਨੂੰ ਅਤੇ ਤੇਰੇ ਲੋਕਾਂ ਨੂੰ ਧਰਤੀ ਦੇ ਸਾਰੇ ਲੋਕਾਂ ਨਾਲੋਂ ਵੱਖਰਾ ਕਰੇਗੀ?”
17ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਮੈਂ ਉਹੀ ਕਰਾਂਗਾ ਜੋ ਤੂੰ ਮੰਗਿਆ ਹੈ, ਕਿਉਂਕਿ ਮੈਂ ਤੇਰੇ ਤੋਂ ਪ੍ਰਸੰਨ ਹਾਂ ਅਤੇ ਮੈਂ ਤੈਨੂੰ ਤੇਰੇ ਨਾਮ ਨਾਲ ਜਾਣਦਾ ਹਾਂ।”
18ਤਦ ਮੋਸ਼ੇਹ ਨੇ ਆਖਿਆ, “ਹੁਣ ਮੈਨੂੰ ਆਪਣੀ ਮਹਿਮਾ ਵਿਖਾ।”