11ਅੱਜ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਉਸ ਦੀ ਪਾਲਣਾ ਕਰੋ। ਮੈਂ ਤੁਹਾਡੇ ਅੱਗੇ ਅਮੋਰੀਆਂ, ਕਨਾਨੀਆਂ, ਹਿੱਤੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਬਾਹਰ ਕੱਢ ਦਿਆਂਗਾ।
12ਸਾਵਧਾਨ ਰਹੋ! ਤੁਸੀਂ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਨਾਲ ਨੇਮ ਨਾ ਬੰਨਣਾ ਜਿੱਥੇ ਤੁਸੀਂ ਜਾ ਰਹੇ ਹੋ, ਨਹੀਂ ਤਾਂ ਉਹ ਤੁਹਾਡੇ ਲਈ ਫੰਦਾ ਬਣ ਜਾਣਗੇ।
13ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਦਿਓ, ਉਹਨਾਂ ਦੇ ਪੱਥਰਾਂ ਨੂੰ ਤੋੜ ਸੁੱਟੋ ਅਤੇ ਉਹਨਾਂ ਦੇ ਅਸ਼ੇਰਾਹ ਦੇਵੀ ਦੇ ਥੰਮ੍ਹਾਂ ਨੂੰ ਵੱਢ ਸੁੱਟੋ।
14ਕਿਸੇ ਹੋਰ ਦੇਵਤੇ ਦੀ ਪੂਜਾ ਨਾ ਕਰੋ ਕਿਉਂਕਿ ਯਾਹਵੇਹ, ਜਿਸਦਾ ਨਾਮ ਅਣਖ ਹੈ, ਇੱਕ ਅਣਖ ਵਾਲਾ ਪਰਮੇਸ਼ਵਰ ਹੈ।
15“ਸਾਵਧਾਨ ਰਹੋ! ਤੁਸੀਂ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਨਾਲ ਨੇਮ ਨਾ ਬੰਨਣਾ ਕਿਉਂਕਿ ਜਦੋਂ ਉਹ ਆਪਣੇ ਦੇਵਤਿਆਂ ਦੇ ਪਿੱਛੇ ਵਿਭਚਾਰ ਕਰਨ ਅਤੇ ਉਹਨਾਂ ਨੂੰ ਬਲੀਆਂ ਚੜ੍ਹਾਉਣ, ਤਾਂ ਉਹ ਤੁਹਾਨੂੰ ਸੱਦਾ ਦੇਣਗੇ ਅਤੇ ਤੁਸੀਂ ਉਹਨਾਂ ਦੀਆਂ ਬਲੀਆਂ ਖਾਓਗੇ।