ਕੂਚ 34

ਅੱਜ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਉਸ ਦੀ ਪਾਲਣਾ ਕਰੋ। ਮੈਂ ਤੁਹਾਡੇ ਅੱਗੇ ਅਮੋਰੀਆਂ, ਕਨਾਨੀਆਂ, ਹਿੱਤੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਬਾਹਰ ਕੱਢ ਦਿਆਂਗਾ।

Exodus 34:11 (UKJV) Observe you that which I command you this day: behold, I drive out before you the Amorite, and the Canaanite, and the Hittite, and the Perizzite, and the Hivite, and the Jebusite.

9ਉਸ ਆਖਿਆ, “ਹੇ ਪ੍ਰਭੂ ਜੇਕਰ ਮੈਨੂੰ ਤੇਰੀ ਨਿਗਾਹ ਵਿੱਚ ਕਿਰਪਾ ਮਿਲੀ ਹੈ ਤਾਂ ਯਾਹਵੇਹ ਸਾਡੇ ਨਾਲ ਚੱਲੇ। ਭਾਵੇਂ ਇਹ ਕਠੋਰ ਲੋਕ ਹਨ, ਸਾਡੀ ਬਦੀ ਅਤੇ ਸਾਡੇ ਪਾਪ ਨੂੰ ਮਾਫ਼ ਕਰ ਅਤੇ ਸਾਨੂੰ ਆਪਣੇ ਅਧਿਕਾਰੀ ਬਣਾ।”

10ਫਿਰ ਯਾਹਵੇਹ ਨੇ ਕਿਹਾ, “ਮੈਂ ਤੇਰੇ ਨਾਲ ਇੱਕ ਨੇਮ ਬੰਨ੍ਹਦਾ ਹਾਂ। ਮੈਂ ਤੁਹਾਡੇ ਸਾਰੇ ਲੋਕਾਂ ਦੇ ਸਾਹਮਣੇ ਉਹ ਅਚੰਭੇ ਕਰਾਂਗਾ ਜੋ ਦੁਨੀਆਂ ਦੀ ਕਿਸੇ ਕੌਮ ਵਿੱਚ ਪਹਿਲਾਂ ਕਦੇ ਨਹੀਂ ਹੋਏ। ਜਿਨ੍ਹਾਂ ਲੋਕਾਂ ਵਿੱਚ ਤੂੰ ਰਹਿੰਦਾ ਹੈ ਉਹ ਦੇਖਣਗੇ ਕਿ ਉਹ ਕੰਮ ਕਿੰਨੇ ਹੀ ਸ਼ਾਨਦਾਰ ਹਨ ਜੋ ਮੈਂ, ਯਾਹਵੇਹ, ਤੁਹਾਡੇ ਲਈ ਕਰਾਂਗਾ।

11ਅੱਜ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਉਸ ਦੀ ਪਾਲਣਾ ਕਰੋ। ਮੈਂ ਤੁਹਾਡੇ ਅੱਗੇ ਅਮੋਰੀਆਂ, ਕਨਾਨੀਆਂ, ਹਿੱਤੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਬਾਹਰ ਕੱਢ ਦਿਆਂਗਾ।

12ਸਾਵਧਾਨ ਰਹੋ! ਤੁਸੀਂ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਨਾਲ ਨੇਮ ਨਾ ਬੰਨਣਾ ਜਿੱਥੇ ਤੁਸੀਂ ਜਾ ਰਹੇ ਹੋ, ਨਹੀਂ ਤਾਂ ਉਹ ਤੁਹਾਡੇ ਲਈ ਫੰਦਾ ਬਣ ਜਾਣਗੇ।

13ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਦਿਓ, ਉਹਨਾਂ ਦੇ ਪੱਥਰਾਂ ਨੂੰ ਤੋੜ ਸੁੱਟੋ ਅਤੇ ਉਹਨਾਂ ਦੇ ਅਸ਼ੇਰਾਹ ਦੇਵੀ ਦੇ ਥੰਮ੍ਹਾਂ ਨੂੰ ਵੱਢ ਸੁੱਟੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.