ਕੂਚ 34

ਉਸ ਆਖਿਆ, “ਹੇ ਪ੍ਰਭੂ ਜੇਕਰ ਮੈਨੂੰ ਤੇਰੀ ਨਿਗਾਹ ਵਿੱਚ ਕਿਰਪਾ ਮਿਲੀ ਹੈ ਤਾਂ ਯਾਹਵੇਹ ਸਾਡੇ ਨਾਲ ਚੱਲੇ। ਭਾਵੇਂ ਇਹ ਕਠੋਰ ਲੋਕ ਹਨ, ਸਾਡੀ ਬਦੀ ਅਤੇ ਸਾਡੇ ਪਾਪ ਨੂੰ ਮਾਫ਼ ਕਰ ਅਤੇ ਸਾਨੂੰ ਆਪਣੇ ਅਧਿਕਾਰੀ ਬਣਾ।”

Exodus 34:9 (UKJV) And he said, If now I have found grace in your sight, O LORD, let my LORD, I pray you, go among us; for it is a stubborn people; and pardon our iniquity and our sin, and take us for yours inheritance.

7ਹਜ਼ਾਰਾਂ ਲੋਕਾਂ ਨਾਲ ਪਿਆਰ ਬਣਾਈ ਰੱਖਣ ਵਾਲਾ ਅਤੇ ਬੁਰਾਈ, ਬਗਾਵਤ ਅਤੇ ਪਾਪ ਨੂੰ ਮਾਫ਼ ਕਰਨ ਵਾਲਾ, ਫਿਰ ਵੀ ਉਹ ਦੋਸ਼ੀ ਨੂੰ ਸਜ਼ਾ ਤੋਂ ਬਿਨਾਂ ਨਹੀਂ ਛੱਡਦਾ। ਉਹ ਉਹਨਾਂ ਦੇ ਕੁਧਰਮ ਉਹਨਾਂ ਦੇ ਪੁੱਤਰਾਂ ਉੱਤੇ ਅਤੇ ਪੁੱਤਰਾਂ ਦੇ ਉੱਤੇ ਤੀਜੀ ਚੌਥੀ ਪੀੜ੍ਹੀ ਤੱਕ ਬਦਲਾ ਲੈਣ ਵਾਲਾ ਹੈ।”

8ਮੋਸ਼ੇਹ ਨੇ ਉਸੇ ਵੇਲੇ ਜ਼ਮੀਨ ਉੱਤੇ ਝੁਕ ਕੇ ਮੱਥਾ ਟੇਕਿਆ।

9ਉਸ ਆਖਿਆ, “ਹੇ ਪ੍ਰਭੂ ਜੇਕਰ ਮੈਨੂੰ ਤੇਰੀ ਨਿਗਾਹ ਵਿੱਚ ਕਿਰਪਾ ਮਿਲੀ ਹੈ ਤਾਂ ਯਾਹਵੇਹ ਸਾਡੇ ਨਾਲ ਚੱਲੇ। ਭਾਵੇਂ ਇਹ ਕਠੋਰ ਲੋਕ ਹਨ, ਸਾਡੀ ਬਦੀ ਅਤੇ ਸਾਡੇ ਪਾਪ ਨੂੰ ਮਾਫ਼ ਕਰ ਅਤੇ ਸਾਨੂੰ ਆਪਣੇ ਅਧਿਕਾਰੀ ਬਣਾ।”

10ਫਿਰ ਯਾਹਵੇਹ ਨੇ ਕਿਹਾ, “ਮੈਂ ਤੇਰੇ ਨਾਲ ਇੱਕ ਨੇਮ ਬੰਨ੍ਹਦਾ ਹਾਂ। ਮੈਂ ਤੁਹਾਡੇ ਸਾਰੇ ਲੋਕਾਂ ਦੇ ਸਾਹਮਣੇ ਉਹ ਅਚੰਭੇ ਕਰਾਂਗਾ ਜੋ ਦੁਨੀਆਂ ਦੀ ਕਿਸੇ ਕੌਮ ਵਿੱਚ ਪਹਿਲਾਂ ਕਦੇ ਨਹੀਂ ਹੋਏ। ਜਿਨ੍ਹਾਂ ਲੋਕਾਂ ਵਿੱਚ ਤੂੰ ਰਹਿੰਦਾ ਹੈ ਉਹ ਦੇਖਣਗੇ ਕਿ ਉਹ ਕੰਮ ਕਿੰਨੇ ਹੀ ਸ਼ਾਨਦਾਰ ਹਨ ਜੋ ਮੈਂ, ਯਾਹਵੇਹ, ਤੁਹਾਡੇ ਲਈ ਕਰਾਂਗਾ।

11ਅੱਜ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਉਸ ਦੀ ਪਾਲਣਾ ਕਰੋ। ਮੈਂ ਤੁਹਾਡੇ ਅੱਗੇ ਅਮੋਰੀਆਂ, ਕਨਾਨੀਆਂ, ਹਿੱਤੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਬਾਹਰ ਕੱਢ ਦਿਆਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.