5ਤਦ ਯਾਹਵੇਹ ਬੱਦਲ ਵਿੱਚ ਹੇਠਾਂ ਆਇਆ ਅਤੇ ਉੱਥੇ ਉਸ ਦੇ ਨਾਲ ਖੜ੍ਹਾ ਹੋ ਗਿਆ ਅਤੇ ਆਪਣੇ ਨਾਮ ਯਾਹਵੇਹ ਦਾ ਐਲਾਨ ਕੀਤਾ।
6ਅਤੇ ਯਾਹਵੇਹ ਮੋਸ਼ੇਹ ਦੇ ਸਾਹਮਣੇ ਲੰਘਦਾ ਹੋਇਆ, ਇਹ ਐਲਾਨ ਕੀਤਾ, “ਯਾਹਵੇਹ, ਜੋ ਯਾਹਵੇਹ ਪਰਮੇਸ਼ਵਰ, ਦਿਆਲੂ ਅਤੇ ਕਿਰਪਾਲੂ ਹੈ, ਕ੍ਰੋਧ ਕਰਨ ਵਿੱਚ ਧੀਰਜ, ਪਿਆਰ ਅਤੇ ਵਫ਼ਾਦਾਰੀ ਵਿੱਚ ਭਰਪੂਰ,
7ਹਜ਼ਾਰਾਂ ਲੋਕਾਂ ਨਾਲ ਪਿਆਰ ਬਣਾਈ ਰੱਖਣ ਵਾਲਾ ਅਤੇ ਬੁਰਾਈ, ਬਗਾਵਤ ਅਤੇ ਪਾਪ ਨੂੰ ਮਾਫ਼ ਕਰਨ ਵਾਲਾ, ਫਿਰ ਵੀ ਉਹ ਦੋਸ਼ੀ ਨੂੰ ਸਜ਼ਾ ਤੋਂ ਬਿਨਾਂ ਨਹੀਂ ਛੱਡਦਾ। ਉਹ ਉਹਨਾਂ ਦੇ ਕੁਧਰਮ ਉਹਨਾਂ ਦੇ ਪੁੱਤਰਾਂ ਉੱਤੇ ਅਤੇ ਪੁੱਤਰਾਂ ਦੇ ਉੱਤੇ ਤੀਜੀ ਚੌਥੀ ਪੀੜ੍ਹੀ ਤੱਕ ਬਦਲਾ ਲੈਣ ਵਾਲਾ ਹੈ।”
8ਮੋਸ਼ੇਹ ਨੇ ਉਸੇ ਵੇਲੇ ਜ਼ਮੀਨ ਉੱਤੇ ਝੁਕ ਕੇ ਮੱਥਾ ਟੇਕਿਆ।
9ਉਸ ਆਖਿਆ, “ਹੇ ਪ੍ਰਭੂ ਜੇਕਰ ਮੈਨੂੰ ਤੇਰੀ ਨਿਗਾਹ ਵਿੱਚ ਕਿਰਪਾ ਮਿਲੀ ਹੈ ਤਾਂ ਯਾਹਵੇਹ ਸਾਡੇ ਨਾਲ ਚੱਲੇ। ਭਾਵੇਂ ਇਹ ਕਠੋਰ ਲੋਕ ਹਨ, ਸਾਡੀ ਬਦੀ ਅਤੇ ਸਾਡੇ ਪਾਪ ਨੂੰ ਮਾਫ਼ ਕਰ ਅਤੇ ਸਾਨੂੰ ਆਪਣੇ ਅਧਿਕਾਰੀ ਬਣਾ।”