ਕੂਚ 34

ਇਸ ਤੋਂ ਬਾਅਦ ਸਾਰੇ ਇਸਰਾਏਲੀ ਉਸ ਦੇ ਨੇੜੇ ਆਏ ਅਤੇ ਉਸ ਨੇ ਉਹਨਾਂ ਨੂੰ ਉਹ ਸਾਰੇ ਹੁਕਮ ਦਿੱਤੇ ਜੋ ਯਾਹਵੇਹ ਨੇ ਉਸ ਨੂੰ ਸੀਨਾਈ ਪਹਾੜ ਉੱਤੇ ਦਿੱਤੇ ਸਨ।

Exodus 34:32 (UKJV) And afterward all the children of Israel came nigh: and he gave them in commandment all that the LORD had spoken with him in mount Sinai.

30ਜਦੋਂ ਹਾਰੋਨ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਮੋਸ਼ੇਹ ਨੂੰ ਦੇਖਿਆ, ਤਾਂ ਉਸਦਾ ਚਿਹਰਾ ਚਮਕਦਾਰ ਸੀ ਅਤੇ ਉਹ ਉਸਦੇ ਨੇੜੇ ਆਉਣ ਤੋਂ ਡਰਦੇ ਸਨ।

31ਪਰ ਮੋਸ਼ੇਹ ਨੇ ਉਹਨਾਂ ਨੂੰ ਬੁਲਾਇਆ; ਇਸ ਲਈ ਹਾਰੋਨ ਅਤੇ ਮੰਡਲੀ ਦੇ ਸਾਰੇ ਆਗੂ ਉਸਦੇ ਕੋਲ ਵਾਪਸ ਆਏ ਅਤੇ ਉਸਨੇ ਉਹਨਾਂ ਨਾਲ ਗੱਲ ਕੀਤੀ।

32ਇਸ ਤੋਂ ਬਾਅਦ ਸਾਰੇ ਇਸਰਾਏਲੀ ਉਸ ਦੇ ਨੇੜੇ ਆਏ ਅਤੇ ਉਸ ਨੇ ਉਹਨਾਂ ਨੂੰ ਉਹ ਸਾਰੇ ਹੁਕਮ ਦਿੱਤੇ ਜੋ ਯਾਹਵੇਹ ਨੇ ਉਸ ਨੂੰ ਸੀਨਾਈ ਪਹਾੜ ਉੱਤੇ ਦਿੱਤੇ ਸਨ।

33ਜਦੋਂ ਮੋਸ਼ੇਹ ਨੇ ਉਹਨਾਂ ਨਾਲ ਗੱਲ ਕਰ ਲਈ, ਉਸਨੇ ਆਪਣੇ ਚਿਹਰੇ ਉੱਤੇ ਪਰਦਾ ਪਾ ਲਿਆ।

34ਪਰ ਜਦੋਂ ਵੀ ਮੋਸ਼ੇਹ ਯਾਹਵੇਹ ਨਾਲ ਗੱਲ ਕਰਨ ਲਈ ਉਸ ਦੀ ਹਜ਼ੂਰੀ ਵਿੱਚ ਦਾਖਲ ਹੁੰਦਾ ਸੀ, ਉਹ ਬਾਹਰ ਆਉਣ ਤੱਕ ਪਰਦਾ ਹਟਾ ਦਿੰਦਾ ਸੀ ਅਤੇ ਜਦੋਂ ਉਹ ਬਾਹਰ ਆਇਆ ਅਤੇ ਇਸਰਾਏਲੀਆਂ ਨੂੰ ਉਹ ਗੱਲਾਂ ਦੱਸੀਆਂ ਜੋ ਉਸ ਨੂੰ ਹੁਕਮ ਦਿੱਤਾ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.