ਕੂਚ 34

ਪਰ ਮੋਸ਼ੇਹ ਨੇ ਉਹਨਾਂ ਨੂੰ ਬੁਲਾਇਆ; ਇਸ ਲਈ ਹਾਰੋਨ ਅਤੇ ਮੰਡਲੀ ਦੇ ਸਾਰੇ ਆਗੂ ਉਸਦੇ ਕੋਲ ਵਾਪਸ ਆਏ ਅਤੇ ਉਸਨੇ ਉਹਨਾਂ ਨਾਲ ਗੱਲ ਕੀਤੀ।

Exodus 34:31 (UKJV) And Moses called unto them; and Aaron and all the rulers of the congregation returned unto him: and Moses talked with them.

29ਜਦੋਂ ਮੋਸ਼ੇਹ ਆਪਣੇ ਹੱਥਾਂ ਵਿੱਚ ਨੇਮ ਦੇ ਕਾਨੂੰਨ ਦੀਆਂ ਦੋ ਤੱਖ਼ਤੀਆ ਲੈ ਕੇ ਸੀਨਾਈ ਪਹਾੜ ਤੋਂ ਹੇਠਾਂ ਆਇਆ, ਤਾਂ ਉਸਨੂੰ ਪਤਾ ਨਹੀਂ ਸੀ ਕਿ ਉਸਦਾ ਚਿਹਰਾ ਯਾਹਵੇਹ ਨਾਲ ਗੱਲ ਕਰਨ ਨਾਲ ਚਮਕਦਾਰ ਸੀ।

30ਜਦੋਂ ਹਾਰੋਨ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਮੋਸ਼ੇਹ ਨੂੰ ਦੇਖਿਆ, ਤਾਂ ਉਸਦਾ ਚਿਹਰਾ ਚਮਕਦਾਰ ਸੀ ਅਤੇ ਉਹ ਉਸਦੇ ਨੇੜੇ ਆਉਣ ਤੋਂ ਡਰਦੇ ਸਨ।

31ਪਰ ਮੋਸ਼ੇਹ ਨੇ ਉਹਨਾਂ ਨੂੰ ਬੁਲਾਇਆ; ਇਸ ਲਈ ਹਾਰੋਨ ਅਤੇ ਮੰਡਲੀ ਦੇ ਸਾਰੇ ਆਗੂ ਉਸਦੇ ਕੋਲ ਵਾਪਸ ਆਏ ਅਤੇ ਉਸਨੇ ਉਹਨਾਂ ਨਾਲ ਗੱਲ ਕੀਤੀ।

32ਇਸ ਤੋਂ ਬਾਅਦ ਸਾਰੇ ਇਸਰਾਏਲੀ ਉਸ ਦੇ ਨੇੜੇ ਆਏ ਅਤੇ ਉਸ ਨੇ ਉਹਨਾਂ ਨੂੰ ਉਹ ਸਾਰੇ ਹੁਕਮ ਦਿੱਤੇ ਜੋ ਯਾਹਵੇਹ ਨੇ ਉਸ ਨੂੰ ਸੀਨਾਈ ਪਹਾੜ ਉੱਤੇ ਦਿੱਤੇ ਸਨ।

33ਜਦੋਂ ਮੋਸ਼ੇਹ ਨੇ ਉਹਨਾਂ ਨਾਲ ਗੱਲ ਕਰ ਲਈ, ਉਸਨੇ ਆਪਣੇ ਚਿਹਰੇ ਉੱਤੇ ਪਰਦਾ ਪਾ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.