28ਮੋਸ਼ੇਹ ਉੱਥੇ ਯਾਹਵੇਹ ਦੇ ਨਾਲ ਚਾਲੀ ਦਿਨ ਅਤੇ ਚਾਲੀ ਰਾਤਾਂ ਬਿਨਾਂ ਰੋਟੀ ਪਾਣੀ ਖਾਧੇ ਰਿਹਾ ਫਿਰ ਉਸਨੇ ਫੱਟੀਆਂ ਉੱਤੇ ਨੇਮ ਦੇ ਦਸ ਹੁਕਮ ਲਿਖੇ।
29ਜਦੋਂ ਮੋਸ਼ੇਹ ਆਪਣੇ ਹੱਥਾਂ ਵਿੱਚ ਨੇਮ ਦੇ ਕਾਨੂੰਨ ਦੀਆਂ ਦੋ ਤੱਖ਼ਤੀਆ ਲੈ ਕੇ ਸੀਨਾਈ ਪਹਾੜ ਤੋਂ ਹੇਠਾਂ ਆਇਆ, ਤਾਂ ਉਸਨੂੰ ਪਤਾ ਨਹੀਂ ਸੀ ਕਿ ਉਸਦਾ ਚਿਹਰਾ ਯਾਹਵੇਹ ਨਾਲ ਗੱਲ ਕਰਨ ਨਾਲ ਚਮਕਦਾਰ ਸੀ।
30ਜਦੋਂ ਹਾਰੋਨ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਮੋਸ਼ੇਹ ਨੂੰ ਦੇਖਿਆ, ਤਾਂ ਉਸਦਾ ਚਿਹਰਾ ਚਮਕਦਾਰ ਸੀ ਅਤੇ ਉਹ ਉਸਦੇ ਨੇੜੇ ਆਉਣ ਤੋਂ ਡਰਦੇ ਸਨ।
31ਪਰ ਮੋਸ਼ੇਹ ਨੇ ਉਹਨਾਂ ਨੂੰ ਬੁਲਾਇਆ; ਇਸ ਲਈ ਹਾਰੋਨ ਅਤੇ ਮੰਡਲੀ ਦੇ ਸਾਰੇ ਆਗੂ ਉਸਦੇ ਕੋਲ ਵਾਪਸ ਆਏ ਅਤੇ ਉਸਨੇ ਉਹਨਾਂ ਨਾਲ ਗੱਲ ਕੀਤੀ।
32ਇਸ ਤੋਂ ਬਾਅਦ ਸਾਰੇ ਇਸਰਾਏਲੀ ਉਸ ਦੇ ਨੇੜੇ ਆਏ ਅਤੇ ਉਸ ਨੇ ਉਹਨਾਂ ਨੂੰ ਉਹ ਸਾਰੇ ਹੁਕਮ ਦਿੱਤੇ ਜੋ ਯਾਹਵੇਹ ਨੇ ਉਸ ਨੂੰ ਸੀਨਾਈ ਪਹਾੜ ਉੱਤੇ ਦਿੱਤੇ ਸਨ।