ਕੂਚ 34

ਜਦੋਂ ਮੋਸ਼ੇਹ ਆਪਣੇ ਹੱਥਾਂ ਵਿੱਚ ਨੇਮ ਦੇ ਕਾਨੂੰਨ ਦੀਆਂ ਦੋ ਤੱਖ਼ਤੀਆ ਲੈ ਕੇ ਸੀਨਾਈ ਪਹਾੜ ਤੋਂ ਹੇਠਾਂ ਆਇਆ, ਤਾਂ ਉਸਨੂੰ ਪਤਾ ਨਹੀਂ ਸੀ ਕਿ ਉਸਦਾ ਚਿਹਰਾ ਯਾਹਵੇਹ ਨਾਲ ਗੱਲ ਕਰਨ ਨਾਲ ਚਮਕਦਾਰ ਸੀ।

Exodus 34:29 (UKJV) And it came to pass, when Moses came down from mount Sinai with the two tables of testimony in Moses' hand, when he came down from the mount, that Moses know not that the skin of his face shone while he talked with him.

27ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਹ ਸ਼ਬਦ ਲਿਖ ਲੈ ਕਿਉਂ ਜੋ ਮੈਂ ਇਨ੍ਹਾਂ ਸ਼ਬਦਾਂ ਦੇ ਅਨੁਸਾਰ ਤੇਰੇ ਅਤੇ ਇਸਰਾਏਲ ਨਾਲ ਨੇਮ ਬੰਨ੍ਹਿਆ ਹੈ।”

28ਮੋਸ਼ੇਹ ਉੱਥੇ ਯਾਹਵੇਹ ਦੇ ਨਾਲ ਚਾਲੀ ਦਿਨ ਅਤੇ ਚਾਲੀ ਰਾਤਾਂ ਬਿਨਾਂ ਰੋਟੀ ਪਾਣੀ ਖਾਧੇ ਰਿਹਾ ਫਿਰ ਉਸਨੇ ਫੱਟੀਆਂ ਉੱਤੇ ਨੇਮ ਦੇ ਦਸ ਹੁਕਮ ਲਿਖੇ।

29ਜਦੋਂ ਮੋਸ਼ੇਹ ਆਪਣੇ ਹੱਥਾਂ ਵਿੱਚ ਨੇਮ ਦੇ ਕਾਨੂੰਨ ਦੀਆਂ ਦੋ ਤੱਖ਼ਤੀਆ ਲੈ ਕੇ ਸੀਨਾਈ ਪਹਾੜ ਤੋਂ ਹੇਠਾਂ ਆਇਆ, ਤਾਂ ਉਸਨੂੰ ਪਤਾ ਨਹੀਂ ਸੀ ਕਿ ਉਸਦਾ ਚਿਹਰਾ ਯਾਹਵੇਹ ਨਾਲ ਗੱਲ ਕਰਨ ਨਾਲ ਚਮਕਦਾਰ ਸੀ।

30ਜਦੋਂ ਹਾਰੋਨ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਮੋਸ਼ੇਹ ਨੂੰ ਦੇਖਿਆ, ਤਾਂ ਉਸਦਾ ਚਿਹਰਾ ਚਮਕਦਾਰ ਸੀ ਅਤੇ ਉਹ ਉਸਦੇ ਨੇੜੇ ਆਉਣ ਤੋਂ ਡਰਦੇ ਸਨ।

31ਪਰ ਮੋਸ਼ੇਹ ਨੇ ਉਹਨਾਂ ਨੂੰ ਬੁਲਾਇਆ; ਇਸ ਲਈ ਹਾਰੋਨ ਅਤੇ ਮੰਡਲੀ ਦੇ ਸਾਰੇ ਆਗੂ ਉਸਦੇ ਕੋਲ ਵਾਪਸ ਆਏ ਅਤੇ ਉਸਨੇ ਉਹਨਾਂ ਨਾਲ ਗੱਲ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.