ਕੂਚ 34

ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਹ ਸ਼ਬਦ ਲਿਖ ਲੈ ਕਿਉਂ ਜੋ ਮੈਂ ਇਨ੍ਹਾਂ ਸ਼ਬਦਾਂ ਦੇ ਅਨੁਸਾਰ ਤੇਰੇ ਅਤੇ ਇਸਰਾਏਲ ਨਾਲ ਨੇਮ ਬੰਨ੍ਹਿਆ ਹੈ।”

Exodus 34:27 (UKJV) And the LORD said unto Moses, Write you these words: for after the tenor of these words I have made a covenant with you and with Israel.

25“ਮੇਰੇ ਅੱਗੇ ਬਲੀ ਦਾ ਲਹੂ ਖਮੀਰ ਵਾਲੀ ਕਿਸੇ ਵੀ ਚੀਜ਼ ਨਾਲ ਨਾ ਚੜ੍ਹਾਵੀ ਅਤੇ ਪਸਾਹ ਦੇ ਤਿਉਹਾਰ ਵਿੱਚੋਂ ਕਿਸੇ ਵੀ ਬਲੀ ਨੂੰ ਸਵੇਰ ਤੱਕ ਨਾ ਛੱਡੀ।

26“ਆਪਣੀ ਜ਼ਮੀਨ ਦੇ ਸਭ ਤੋਂ ਉੱਤਮ ਫਲਾਂ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਦੇ ਘਰ ਲਿਆਓ। “ਬੱਕਰੀ ਦੇ ਬੱਚੇ ਨੂੰ ਉਸਦੀ ਮਾਂ ਦੇ ਦੁੱਧ ਵਿੱਚ ਨਾ ਪਕਾਓ।”

27ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਹ ਸ਼ਬਦ ਲਿਖ ਲੈ ਕਿਉਂ ਜੋ ਮੈਂ ਇਨ੍ਹਾਂ ਸ਼ਬਦਾਂ ਦੇ ਅਨੁਸਾਰ ਤੇਰੇ ਅਤੇ ਇਸਰਾਏਲ ਨਾਲ ਨੇਮ ਬੰਨ੍ਹਿਆ ਹੈ।”

28ਮੋਸ਼ੇਹ ਉੱਥੇ ਯਾਹਵੇਹ ਦੇ ਨਾਲ ਚਾਲੀ ਦਿਨ ਅਤੇ ਚਾਲੀ ਰਾਤਾਂ ਬਿਨਾਂ ਰੋਟੀ ਪਾਣੀ ਖਾਧੇ ਰਿਹਾ ਫਿਰ ਉਸਨੇ ਫੱਟੀਆਂ ਉੱਤੇ ਨੇਮ ਦੇ ਦਸ ਹੁਕਮ ਲਿਖੇ।

29ਜਦੋਂ ਮੋਸ਼ੇਹ ਆਪਣੇ ਹੱਥਾਂ ਵਿੱਚ ਨੇਮ ਦੇ ਕਾਨੂੰਨ ਦੀਆਂ ਦੋ ਤੱਖ਼ਤੀਆ ਲੈ ਕੇ ਸੀਨਾਈ ਪਹਾੜ ਤੋਂ ਹੇਠਾਂ ਆਇਆ, ਤਾਂ ਉਸਨੂੰ ਪਤਾ ਨਹੀਂ ਸੀ ਕਿ ਉਸਦਾ ਚਿਹਰਾ ਯਾਹਵੇਹ ਨਾਲ ਗੱਲ ਕਰਨ ਨਾਲ ਚਮਕਦਾਰ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.