ਕੂਚ 34

“ਮੇਰੇ ਅੱਗੇ ਬਲੀ ਦਾ ਲਹੂ ਖਮੀਰ ਵਾਲੀ ਕਿਸੇ ਵੀ ਚੀਜ਼ ਨਾਲ ਨਾ ਚੜ੍ਹਾਵੀ ਅਤੇ ਪਸਾਹ ਦੇ ਤਿਉਹਾਰ ਵਿੱਚੋਂ ਕਿਸੇ ਵੀ ਬਲੀ ਨੂੰ ਸਵੇਰ ਤੱਕ ਨਾ ਛੱਡੀ।

Exodus 34:25 (UKJV) You shall not offer the blood of my sacrifice with leaven; neither shall the sacrifice of the feast of the passover be left unto the morning.

23ਸਾਲ ਵਿੱਚ ਤਿੰਨ ਵਾਰ ਤੁਹਾਡੇ ਸਾਰੇ ਆਦਮੀ ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਅੱਗੇ ਹਾਜ਼ਰ ਹੋਣ।

24ਮੈਂ ਤੁਹਾਡੇ ਅੱਗੇ ਕੌਮਾਂ ਨੂੰ ਬਾਹਰ ਕੱਢ ਦਿਆਂਗਾ ਅਤੇ ਤੁਹਾਡੇ ਖੇਤਰ ਨੂੰ ਵਧਾਵਾਂਗਾ, ਅਤੇ ਕੋਈ ਵੀ ਤੁਹਾਡੀ ਧਰਤੀ ਦਾ ਲਾਲਚ ਨਹੀਂ ਕਰੇਗਾ ਜਦੋਂ ਤੁਸੀਂ ਹਰ ਸਾਲ ਤਿੰਨ ਵਾਰ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਅੱਗੇ ਹਾਜ਼ਰ ਹੋਣ ਲਈ ਜਾਂਦੇ ਹੋ।

25“ਮੇਰੇ ਅੱਗੇ ਬਲੀ ਦਾ ਲਹੂ ਖਮੀਰ ਵਾਲੀ ਕਿਸੇ ਵੀ ਚੀਜ਼ ਨਾਲ ਨਾ ਚੜ੍ਹਾਵੀ ਅਤੇ ਪਸਾਹ ਦੇ ਤਿਉਹਾਰ ਵਿੱਚੋਂ ਕਿਸੇ ਵੀ ਬਲੀ ਨੂੰ ਸਵੇਰ ਤੱਕ ਨਾ ਛੱਡੀ।

26“ਆਪਣੀ ਜ਼ਮੀਨ ਦੇ ਸਭ ਤੋਂ ਉੱਤਮ ਫਲਾਂ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਦੇ ਘਰ ਲਿਆਓ। “ਬੱਕਰੀ ਦੇ ਬੱਚੇ ਨੂੰ ਉਸਦੀ ਮਾਂ ਦੇ ਦੁੱਧ ਵਿੱਚ ਨਾ ਪਕਾਓ।”

27ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਹ ਸ਼ਬਦ ਲਿਖ ਲੈ ਕਿਉਂ ਜੋ ਮੈਂ ਇਨ੍ਹਾਂ ਸ਼ਬਦਾਂ ਦੇ ਅਨੁਸਾਰ ਤੇਰੇ ਅਤੇ ਇਸਰਾਏਲ ਨਾਲ ਨੇਮ ਬੰਨ੍ਹਿਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.