24ਮੈਂ ਤੁਹਾਡੇ ਅੱਗੇ ਕੌਮਾਂ ਨੂੰ ਬਾਹਰ ਕੱਢ ਦਿਆਂਗਾ ਅਤੇ ਤੁਹਾਡੇ ਖੇਤਰ ਨੂੰ ਵਧਾਵਾਂਗਾ, ਅਤੇ ਕੋਈ ਵੀ ਤੁਹਾਡੀ ਧਰਤੀ ਦਾ ਲਾਲਚ ਨਹੀਂ ਕਰੇਗਾ ਜਦੋਂ ਤੁਸੀਂ ਹਰ ਸਾਲ ਤਿੰਨ ਵਾਰ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਅੱਗੇ ਹਾਜ਼ਰ ਹੋਣ ਲਈ ਜਾਂਦੇ ਹੋ।
25“ਮੇਰੇ ਅੱਗੇ ਬਲੀ ਦਾ ਲਹੂ ਖਮੀਰ ਵਾਲੀ ਕਿਸੇ ਵੀ ਚੀਜ਼ ਨਾਲ ਨਾ ਚੜ੍ਹਾਵੀ ਅਤੇ ਪਸਾਹ ਦੇ ਤਿਉਹਾਰ ਵਿੱਚੋਂ ਕਿਸੇ ਵੀ ਬਲੀ ਨੂੰ ਸਵੇਰ ਤੱਕ ਨਾ ਛੱਡੀ।
26“ਆਪਣੀ ਜ਼ਮੀਨ ਦੇ ਸਭ ਤੋਂ ਉੱਤਮ ਫਲਾਂ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਦੇ ਘਰ ਲਿਆਓ। “ਬੱਕਰੀ ਦੇ ਬੱਚੇ ਨੂੰ ਉਸਦੀ ਮਾਂ ਦੇ ਦੁੱਧ ਵਿੱਚ ਨਾ ਪਕਾਓ।”
27ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਹ ਸ਼ਬਦ ਲਿਖ ਲੈ ਕਿਉਂ ਜੋ ਮੈਂ ਇਨ੍ਹਾਂ ਸ਼ਬਦਾਂ ਦੇ ਅਨੁਸਾਰ ਤੇਰੇ ਅਤੇ ਇਸਰਾਏਲ ਨਾਲ ਨੇਮ ਬੰਨ੍ਹਿਆ ਹੈ।”
28ਮੋਸ਼ੇਹ ਉੱਥੇ ਯਾਹਵੇਹ ਦੇ ਨਾਲ ਚਾਲੀ ਦਿਨ ਅਤੇ ਚਾਲੀ ਰਾਤਾਂ ਬਿਨਾਂ ਰੋਟੀ ਪਾਣੀ ਖਾਧੇ ਰਿਹਾ ਫਿਰ ਉਸਨੇ ਫੱਟੀਆਂ ਉੱਤੇ ਨੇਮ ਦੇ ਦਸ ਹੁਕਮ ਲਿਖੇ।