22“ਕਣਕ ਦੀ ਵਾਢੀ ਦੇ ਪਹਿਲੇ ਫਲਾਂ ਦੇ ਨਾਲ ਹਫ਼ਤਿਆਂ ਦਾ ਤਿਉਹਾਰ, ਅਤੇ ਸਾਲ ਦੇ ਅੰਤ ਵਿੱਚ ਫਸਲ ਸਾਂਭਣ ਦਾ ਤਿਉਹਾਰ ਮਨਾਈ।
23ਸਾਲ ਵਿੱਚ ਤਿੰਨ ਵਾਰ ਤੁਹਾਡੇ ਸਾਰੇ ਆਦਮੀ ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਅੱਗੇ ਹਾਜ਼ਰ ਹੋਣ।
24ਮੈਂ ਤੁਹਾਡੇ ਅੱਗੇ ਕੌਮਾਂ ਨੂੰ ਬਾਹਰ ਕੱਢ ਦਿਆਂਗਾ ਅਤੇ ਤੁਹਾਡੇ ਖੇਤਰ ਨੂੰ ਵਧਾਵਾਂਗਾ, ਅਤੇ ਕੋਈ ਵੀ ਤੁਹਾਡੀ ਧਰਤੀ ਦਾ ਲਾਲਚ ਨਹੀਂ ਕਰੇਗਾ ਜਦੋਂ ਤੁਸੀਂ ਹਰ ਸਾਲ ਤਿੰਨ ਵਾਰ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਅੱਗੇ ਹਾਜ਼ਰ ਹੋਣ ਲਈ ਜਾਂਦੇ ਹੋ।
25“ਮੇਰੇ ਅੱਗੇ ਬਲੀ ਦਾ ਲਹੂ ਖਮੀਰ ਵਾਲੀ ਕਿਸੇ ਵੀ ਚੀਜ਼ ਨਾਲ ਨਾ ਚੜ੍ਹਾਵੀ ਅਤੇ ਪਸਾਹ ਦੇ ਤਿਉਹਾਰ ਵਿੱਚੋਂ ਕਿਸੇ ਵੀ ਬਲੀ ਨੂੰ ਸਵੇਰ ਤੱਕ ਨਾ ਛੱਡੀ।
26“ਆਪਣੀ ਜ਼ਮੀਨ ਦੇ ਸਭ ਤੋਂ ਉੱਤਮ ਫਲਾਂ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਦੇ ਘਰ ਲਿਆਓ। “ਬੱਕਰੀ ਦੇ ਬੱਚੇ ਨੂੰ ਉਸਦੀ ਮਾਂ ਦੇ ਦੁੱਧ ਵਿੱਚ ਨਾ ਪਕਾਓ।”