25ਇਸ ਤਰ੍ਹਾਂ ਡੇਰੇ ਦੇ ਉੱਤਰ ਵਾਲੇ ਪਾਸੇ, ਉਹਨਾਂ ਨੇ ਵੀਹ ਤੱਖਤੇ ਬਣਾਏ
26ਅਤੇ ਚਾਂਦੀ ਦੀਆਂ ਚਾਲੀ ਚੀਥੀਆਂ ਅਰਥਾਤ ਹਰ ਇੱਕ ਤੱਖਤੇ ਹੇਠ ਦੋ ਚੀਥੀਆਂ।
27ਅਤੇ ਡੇਰੇ ਦੇ ਸਿਰੇ ਤੇ ਪੱਛਮ ਵਾਲੇ ਪਾਸੇ ਵੱਲ ਉਸ ਨੇ ਛੇ ਤੱਖਤੇ ਬਣਾਏ।
28ਅਤੇ ਦੋ ਤੱਖਤੇ ਡੇਰੇ ਦੇ ਕੋਨਿਆਂ ਲਈ ਦੂਰ ਸਿਰੇ ਉੱਤੇ ਬਣਾਏ ਗਏ ਸਨ।
29ਇਨ੍ਹਾਂ ਦੋਨਾਂ ਕੋਨਿਆਂ ਤੇ ਤੱਖਤੇ ਹੇਠਾਂ ਤੋਂ ਉੱਪਰ ਤੱਕ ਦੋਹਰੇ ਸਨ ਅਤੇ ਇੱਕ ਕੜੇ ਵਿੱਚ ਫਿੱਟ ਕੀਤੇ ਗਏ ਸਨ, ਦੋਵੇਂ ਇੱਕੋ ਜਿਹੇ ਬਣਾਏ ਗਏ ਸਨ।