ਕੂਚ 36

ਉਹਨਾਂ ਨੇ ਮੋਸ਼ੇਹ ਤੋਂ ਉਹ ਸਾਰੀਆਂ ਭੇਟਾਂ ਪ੍ਰਾਪਤ ਕੀਤੀਆਂ ਜੋ ਇਸਰਾਏਲੀਆਂ ਨੇ ਪਵਿੱਤਰ ਅਸਥਾਨ ਦੀ ਉਸਾਰੀ ਦਾ ਕੰਮ ਕਰਨ ਲਈ ਲਿਆਂਦੀਆਂ ਸਨ ਅਤੇ ਲੋਕ ਸਵੇਰੇ-ਸਵੇਰੇ ਖੁਸ਼ੀ-ਖੁਸ਼ੀ ਭੇਟਾਂ ਲੈ ਕੇ ਆਉਂਦੇ ਰਹੇ।

Exodus 36:3 (UKJV) And they received of Moses all the offering, which the children of Israel had brought for the work of the service of the sanctuary, to make it likewise. And they brought yet unto him free offerings every morning.

1ਇਸ ਲਈ ਬਸਲਏਲ, ਆਹਾਲੀਆਬ ਅਤੇ ਸਾਰੇ ਬੁੱਧਵਾਨ ਵਿਅਕਤੀ ਜਿਸ ਨੂੰ ਯਾਹਵੇਹ ਨੇ ਇਹ ਜਾਣਨ ਦਾ ਹੁਨਰਮੰਦ ਅਤੇ ਯੋਗਤਾ ਦਿੱਤੀ ਹੈ ਕਿ ਪਵਿੱਤਰ ਅਸਥਾਨ ਦੀ ਉਸਾਰੀ ਦੇ ਸਾਰੇ ਕੰਮ ਨੂੰ ਕਿਵੇਂ ਪੂਰਾ ਕਰਨਾ ਹੈ, ਉਸੇ ਤਰ੍ਹਾਂ ਕੰਮ ਕਰਨਾ ਹੈ ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਹੈ।”

2ਤਦ ਮੋਸ਼ੇਹ ਨੇ ਬਸਲਏਲ ਅਤੇ ਆਹਾਲੀਆਬ ਅਤੇ ਹਰ ਉਸ ਹੁਨਰਮੰਦ ਵਿਅਕਤੀ ਨੂੰ ਬੁਲਾਇਆ ਜਿਸ ਨੂੰ ਯਾਹਵੇਹ ਨੇ ਯੋਗਤਾ ਦਿੱਤੀ ਸੀ ਅਤੇ ਜੋ ਕੰਮ ਕਰਨ ਲਈ ਤਿਆਰ ਸੀ।

3ਉਹਨਾਂ ਨੇ ਮੋਸ਼ੇਹ ਤੋਂ ਉਹ ਸਾਰੀਆਂ ਭੇਟਾਂ ਪ੍ਰਾਪਤ ਕੀਤੀਆਂ ਜੋ ਇਸਰਾਏਲੀਆਂ ਨੇ ਪਵਿੱਤਰ ਅਸਥਾਨ ਦੀ ਉਸਾਰੀ ਦਾ ਕੰਮ ਕਰਨ ਲਈ ਲਿਆਂਦੀਆਂ ਸਨ ਅਤੇ ਲੋਕ ਸਵੇਰੇ-ਸਵੇਰੇ ਖੁਸ਼ੀ-ਖੁਸ਼ੀ ਭੇਟਾਂ ਲੈ ਕੇ ਆਉਂਦੇ ਰਹੇ।

4ਤਾਂ ਸਾਰੇ ਹੁਨਰਮੰਦ ਜਿਹੜੇ ਪਵਿੱਤਰ ਸਥਾਨ ਦਾ ਸਾਰਾ ਕੰਮ ਕਰਦੇ ਸਨ ਆਪੋ-ਆਪਣੇ ਕੰਮ ਤੋਂ ਜਿਹੜਾ ਉਹ ਕਰਦੇ ਹਨ ਆਏ।

5ਅਤੇ ਮੋਸ਼ੇਹ ਨੂੰ ਕਿਹਾ, “ਲੋਕ ਉਸ ਕੰਮ ਨੂੰ ਪੂਰਾ ਕਰਨ ਲਈ ਲੋੜ ਤੋਂ ਵੱਧ ਲਿਆ ਰਹੇ ਹਨ ਜਿਸਦਾ ਯਾਹਵੇਹ ਨੇ ਕਰਨ ਦਾ ਹੁਕਮ ਦਿੱਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.