ਕੂਚ 36

ਤਦ ਮੋਸ਼ੇਹ ਨੇ ਬਸਲਏਲ ਅਤੇ ਆਹਾਲੀਆਬ ਅਤੇ ਹਰ ਉਸ ਹੁਨਰਮੰਦ ਵਿਅਕਤੀ ਨੂੰ ਬੁਲਾਇਆ ਜਿਸ ਨੂੰ ਯਾਹਵੇਹ ਨੇ ਯੋਗਤਾ ਦਿੱਤੀ ਸੀ ਅਤੇ ਜੋ ਕੰਮ ਕਰਨ ਲਈ ਤਿਆਰ ਸੀ।

Exodus 36:2 (UKJV) And Moses called Bezaleel and Aholiab, and every wise hearted man, in whose heart the LORD had put wisdom, even every one whose heart stirred him up to come unto the work to do it:

1ਇਸ ਲਈ ਬਸਲਏਲ, ਆਹਾਲੀਆਬ ਅਤੇ ਸਾਰੇ ਬੁੱਧਵਾਨ ਵਿਅਕਤੀ ਜਿਸ ਨੂੰ ਯਾਹਵੇਹ ਨੇ ਇਹ ਜਾਣਨ ਦਾ ਹੁਨਰਮੰਦ ਅਤੇ ਯੋਗਤਾ ਦਿੱਤੀ ਹੈ ਕਿ ਪਵਿੱਤਰ ਅਸਥਾਨ ਦੀ ਉਸਾਰੀ ਦੇ ਸਾਰੇ ਕੰਮ ਨੂੰ ਕਿਵੇਂ ਪੂਰਾ ਕਰਨਾ ਹੈ, ਉਸੇ ਤਰ੍ਹਾਂ ਕੰਮ ਕਰਨਾ ਹੈ ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਹੈ।”

2ਤਦ ਮੋਸ਼ੇਹ ਨੇ ਬਸਲਏਲ ਅਤੇ ਆਹਾਲੀਆਬ ਅਤੇ ਹਰ ਉਸ ਹੁਨਰਮੰਦ ਵਿਅਕਤੀ ਨੂੰ ਬੁਲਾਇਆ ਜਿਸ ਨੂੰ ਯਾਹਵੇਹ ਨੇ ਯੋਗਤਾ ਦਿੱਤੀ ਸੀ ਅਤੇ ਜੋ ਕੰਮ ਕਰਨ ਲਈ ਤਿਆਰ ਸੀ।

3ਉਹਨਾਂ ਨੇ ਮੋਸ਼ੇਹ ਤੋਂ ਉਹ ਸਾਰੀਆਂ ਭੇਟਾਂ ਪ੍ਰਾਪਤ ਕੀਤੀਆਂ ਜੋ ਇਸਰਾਏਲੀਆਂ ਨੇ ਪਵਿੱਤਰ ਅਸਥਾਨ ਦੀ ਉਸਾਰੀ ਦਾ ਕੰਮ ਕਰਨ ਲਈ ਲਿਆਂਦੀਆਂ ਸਨ ਅਤੇ ਲੋਕ ਸਵੇਰੇ-ਸਵੇਰੇ ਖੁਸ਼ੀ-ਖੁਸ਼ੀ ਭੇਟਾਂ ਲੈ ਕੇ ਆਉਂਦੇ ਰਹੇ।

4ਤਾਂ ਸਾਰੇ ਹੁਨਰਮੰਦ ਜਿਹੜੇ ਪਵਿੱਤਰ ਸਥਾਨ ਦਾ ਸਾਰਾ ਕੰਮ ਕਰਦੇ ਸਨ ਆਪੋ-ਆਪਣੇ ਕੰਮ ਤੋਂ ਜਿਹੜਾ ਉਹ ਕਰਦੇ ਹਨ ਆਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.