20ਅਤੇ ਸ਼ਮਾਦਾਨ ਉੱਤੇ ਬਦਾਮ ਦੇ ਫੁੱਲਾਂ ਦੇ ਆਕਾਰ ਦੇ ਚਾਰ ਕਟੋਰੇ ਸਨ ਜਿਨ੍ਹਾਂ ਵਿੱਚ ਕਲੀਆਂ ਅਤੇ ਫੁੱਲ ਸਨ।
21ਇੱਕ ਕਲੀ ਸ਼ਮਾਦਾਨ ਤੋਂ ਫੈਲੀਆਂ ਟਾਹਣੀਆਂ ਦੇ ਪਹਿਲੇ ਜੋੜੇ ਦੇ ਹੇਠਾਂ ਸੀ, ਦੂਜੀ ਕਲੀ ਦੂਜੇ ਜੋੜੇ ਦੇ ਹੇਠਾਂ ਅਤੇ ਤੀਜੀ ਕਲੀ ਤੀਜੇ ਜੋੜੇ ਦੇ ਹੇਠਾਂ ਸੀ, ਕੁੱਲ ਛੇ ਟਹਿਣੀਆਂ।
22ਕਲੀਆਂ ਅਤੇ ਟਹਿਣੀਆਂ ਸ਼ਮਾਦਾਨ ਦੇ ਨਾਲ ਇੱਕ ਟੁਕੜੇ ਦੀਆਂ ਸਨ, ਜੋ ਕਿ ਸ਼ੁੱਧ ਸੋਨੇ ਦੀਆਂ ਹਥੌੜੇ ਨਾਲ ਘੜ ਕੇ ਬਣੀਆਂ ਹੋਈਆਂ ਸਨ।
23ਉਹਨਾਂ ਨੇ ਇਸ ਦੇ ਸੱਤ ਦੀਵੇ ਬਣਾਏ, ਨਾਲੇ ਉਸ ਦੇ ਗੁਲਤਰਾਸ਼ ਅਤੇ ਉਸ ਦੇ ਗੁਲਦਾਨ ਸ਼ੁੱਧ ਸੋਨੇ ਦੇ ਸਨ।
24ਉਹਨਾਂ ਨੇ ਸ਼ਮਾਦਾਨ ਅਤੇ ਇਸ ਦੇ ਸਾਰੇ ਸਮਾਨ ਨੂੰ ਸ਼ੁੱਧ ਸੋਨੇ ਤੋਂ ਬਣਾਇਆ।