22ਕਲੀਆਂ ਅਤੇ ਟਹਿਣੀਆਂ ਸ਼ਮਾਦਾਨ ਦੇ ਨਾਲ ਇੱਕ ਟੁਕੜੇ ਦੀਆਂ ਸਨ, ਜੋ ਕਿ ਸ਼ੁੱਧ ਸੋਨੇ ਦੀਆਂ ਹਥੌੜੇ ਨਾਲ ਘੜ ਕੇ ਬਣੀਆਂ ਹੋਈਆਂ ਸਨ।
23ਉਹਨਾਂ ਨੇ ਇਸ ਦੇ ਸੱਤ ਦੀਵੇ ਬਣਾਏ, ਨਾਲੇ ਉਸ ਦੇ ਗੁਲਤਰਾਸ਼ ਅਤੇ ਉਸ ਦੇ ਗੁਲਦਾਨ ਸ਼ੁੱਧ ਸੋਨੇ ਦੇ ਸਨ।
24ਉਹਨਾਂ ਨੇ ਸ਼ਮਾਦਾਨ ਅਤੇ ਇਸ ਦੇ ਸਾਰੇ ਸਮਾਨ ਨੂੰ ਸ਼ੁੱਧ ਸੋਨੇ ਤੋਂ ਬਣਾਇਆ।
25ਉਹਨਾਂ ਨੇ ਕਿੱਕਰ ਦੀ ਲੱਕੜ ਤੋਂ ਧੂਪ ਦੀ ਜਗਵੇਦੀ ਬਣਾਈ। ਇਹ ਚੌਰਸ ਸੀ, ਇੱਕ ਹੱਥ ਲੰਬਾ ਅਤੇ ਇੱਕ ਹੱਥ ਚੌੜਾ ਅਤੇ ਦੋ ਹੱਥ ਉੱਚਾ ਸੀ ਉਸਦੇ ਸਿੰਙ ਉਸੇ ਤੋਂ ਸਨ
26ਉਹਨਾਂ ਨੇ ਉੱਪਰਲੇ ਅਤੇ ਚਾਰੇ ਪਾਸਿਆਂ ਅਤੇ ਸਿੰਙਾਂ ਨੂੰ ਸ਼ੁੱਧ ਸੋਨੇ ਨਾਲ ਮੜ੍ਹਿਆ ਅਤੇ ਇਸਦੇ ਦੁਆਲੇ ਸੋਨੇ ਦੀ ਢਾਲ਼ ਬਣਾਈ।