2ਉਸ ਨੇ ਉਸ ਨੂੰ ਅੰਦਰੋਂ ਅਤੇ ਬਾਹਰੋਂ ਸ਼ੁੱਧ ਸੋਨੇ ਨਾਲ ਮੜ੍ਹਿਆ ਅਤੇ ਇਸ ਦੇ ਦੁਆਲੇ ਸੋਨੇ ਦੀ ਢਾਲ਼ ਬਣਾਈ।
3ਉਸ ਨੇ ਉਸ ਦੇ ਲਈ ਸੋਨੇ ਦੇ ਚਾਰ ਕੜੇ ਬਣਾਏ ਅਤੇ ਉਹਨਾਂ ਨੂੰ ਇਸਦੇ ਚਾਰੇ ਪੈਰਾਂ ਵਿੱਚ ਬੰਨ੍ਹ ਦਿੱਤਾ, ਇੱਕ ਪਾਸੇ ਦੋ ਕੜੇ ਅਤੇ ਦੂਜੇ ਪਾਸੇ ਦੋ ਕੜੇ ਸਨ।
4ਫਿਰ ਉਸਨੇ ਕਿੱਕਰ ਦੀ ਲੱਕੜ ਦੇ ਡੰਡੇ ਬਣਾਏ ਅਤੇ ਉਹਨਾਂ ਨੂੰ ਸੋਨੇ ਨਾਲ ਮੜ੍ਹਿਆ।
5ਅਤੇ ਉਸਨੇ ਚੋਬਾਂ ਨੂੰ ਸੰਦੂਕ ਦੇ ਪਾਸਿਆਂ ਦੇ ਕੜਿਆਂ ਵਿੱਚ ਇਸ ਨੂੰ ਚੁੱਕਣ ਲਈ ਪਾ ਦਿੱਤਾ।
6ਉਸ ਨੇ ਪ੍ਰਾਸਚਿਤ ਦਾ ਢੱਕਣ ਸ਼ੁੱਧ ਸੋਨੇ ਦਾ ਬਣਾਇਆ, ਢਾਈ ਹੱਥ ਲੰਮਾ ਅਤੇ ਡੇਢ ਹੱਥ ਚੌੜਾ।