5ਅਤੇ ਉਸਨੇ ਚੋਬਾਂ ਨੂੰ ਸੰਦੂਕ ਦੇ ਪਾਸਿਆਂ ਦੇ ਕੜਿਆਂ ਵਿੱਚ ਇਸ ਨੂੰ ਚੁੱਕਣ ਲਈ ਪਾ ਦਿੱਤਾ।
6ਉਸ ਨੇ ਪ੍ਰਾਸਚਿਤ ਦਾ ਢੱਕਣ ਸ਼ੁੱਧ ਸੋਨੇ ਦਾ ਬਣਾਇਆ, ਢਾਈ ਹੱਥ ਲੰਮਾ ਅਤੇ ਡੇਢ ਹੱਥ ਚੌੜਾ।
7ਫਿਰ ਉਸਨੇ ਢੱਕਣ ਦੇ ਸਿਰੇ ਉੱਤੇ ਹਥੌੜੇ ਵਾਲੇ ਸੋਨੇ ਦੇ ਦੋ ਕਰੂਬੀ ਫ਼ਰਿਸ਼ਤੇ ਬਣਾਏ।
8ਉਸਨੇ ਇੱਕ ਕਰੂਬੀ ਇੱਕ ਸਿਰੇ ਉੱਤੇ ਅਤੇ ਦੂਜਾ ਕਰੂਬੀ ਦੂਜੇ ਸਿਰੇ ਉੱਤੇ ਬਣਾਇਆ। ਦੋਹਾਂ ਸਿਰਿਆਂ ਤੇ ਉਸਨੇ ਉਹਨਾਂ ਨੂੰ ਢੱਕਣ ਦੇ ਨਾਲ ਇੱਕ ਟੁਕੜੇ ਦਾ ਬਣਾਇਆ।
9ਕਰੂਬੀਆਂ ਨੇ ਆਪਣੇ ਦੋਵੇਂ ਖੰਭ ਉੱਪਰ ਵੱਲ ਫੈਲਾਏ ਹੋਏ ਸਨ, ਉਹਨਾਂ ਦੇ ਖੰਭ ਪ੍ਰਾਸਚਿਤ ਦੇ ਸਰਪੋਸ਼ ਨੂੰ ਢੱਕਦੇ ਸਨ। ਉਹਨਾਂ ਦੇ ਮੂੰਹ ਆਹਮੋ-ਸਾਹਮਣੇ ਸਨ ਅਤੇ ਕਰੂਬੀਆਂ ਦੇ ਮੂੰਹ ਪ੍ਰਾਸਚਿਤ ਦੇ ਸਰਪੋਸ਼ ਵੱਲ ਸਨ।