ਕੂਚ 38

ਉਹਨਾਂ ਨੇ ਕਿੱਕਰ ਦੀ ਲੱਕੜ ਦੀ ਹੋਮ ਬਲੀ ਦੀ ਜਗਵੇਦੀ ਬਣਾਈ, ਜੋ ਤਿੰਨ ਹੱਥ ਉੱਚੀ ਸੀ। ਇਹ ਚੌਰਸ ਸੀ, ਪੰਜ ਹੱਥ ਲੰਬਾ ਅਤੇ ਪੰਜ ਹੱਥ ਚੌੜਾ ਸੀ

Exodus 38:1 (UKJV) And he made the altar of burnt offering of shittim wood: five cubits was the length thereof, and five cubits the breadth thereof; it was foursquare; and three cubits the height thereof.

1ਉਹਨਾਂ ਨੇ ਕਿੱਕਰ ਦੀ ਲੱਕੜ ਦੀ ਹੋਮ ਬਲੀ ਦੀ ਜਗਵੇਦੀ ਬਣਾਈ, ਜੋ ਤਿੰਨ ਹੱਥ ਉੱਚੀ ਸੀ। ਇਹ ਚੌਰਸ ਸੀ, ਪੰਜ ਹੱਥ ਲੰਬਾ ਅਤੇ ਪੰਜ ਹੱਥ ਚੌੜਾ ਸੀ

2ਉਹਨਾਂ ਨੇ ਚਾਰੇ ਕੋਨਿਆਂ ਵਿੱਚ ਇੱਕ-ਇੱਕ ਸਿੰਗ ਬਣਾਇਆ ਤਾਂ ਜੋ ਸਿੰਗ ਅਤੇ ਜਗਵੇਦੀ ਇੱਕ ਟੁਕੜੇ ਦੇ ਹੋਣ ਅਤੇ ਉਹਨਾਂ ਨੇ ਜਗਵੇਦੀ ਨੂੰ ਪਿੱਤਲ ਨਾਲ ਮੜ੍ਹ ਦਿੱਤਾ।

3ਉਹਨਾਂ ਨੇ ਇਸ ਦੇ ਸਾਰੇ ਭਾਂਡੇ ਪਿੱਤਲ ਦੇ ਬਣਾਏ ਇਸ ਦੇ ਬਰਤਨ, ਕੜਛੇ, ਛਿੜਕਣ ਵਾਲੇ ਕਟੋਰੇ, ਮੀਟ ਲਈ ਚਮਚੇ ਅਤੇ ਅੰਗੀਠੀਆਂ ਵੀ ਬਣਾਈਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.