ਕੂਚ 38

ਉਹਨਾਂ ਨੇ ਇਸ ਦੇ ਸਾਰੇ ਭਾਂਡੇ ਪਿੱਤਲ ਦੇ ਬਣਾਏ ਇਸ ਦੇ ਬਰਤਨ, ਕੜਛੇ, ਛਿੜਕਣ ਵਾਲੇ ਕਟੋਰੇ, ਮੀਟ ਲਈ ਚਮਚੇ ਅਤੇ ਅੰਗੀਠੀਆਂ ਵੀ ਬਣਾਈਆਂ।

Exodus 38:3 (UKJV) And he made all the vessels of the altar, the pots, and the shovels, and the basons, and the forks, and the fire-pans: all the vessels thereof made he of brass.

1ਉਹਨਾਂ ਨੇ ਕਿੱਕਰ ਦੀ ਲੱਕੜ ਦੀ ਹੋਮ ਬਲੀ ਦੀ ਜਗਵੇਦੀ ਬਣਾਈ, ਜੋ ਤਿੰਨ ਹੱਥ ਉੱਚੀ ਸੀ। ਇਹ ਚੌਰਸ ਸੀ, ਪੰਜ ਹੱਥ ਲੰਬਾ ਅਤੇ ਪੰਜ ਹੱਥ ਚੌੜਾ ਸੀ

2ਉਹਨਾਂ ਨੇ ਚਾਰੇ ਕੋਨਿਆਂ ਵਿੱਚ ਇੱਕ-ਇੱਕ ਸਿੰਗ ਬਣਾਇਆ ਤਾਂ ਜੋ ਸਿੰਗ ਅਤੇ ਜਗਵੇਦੀ ਇੱਕ ਟੁਕੜੇ ਦੇ ਹੋਣ ਅਤੇ ਉਹਨਾਂ ਨੇ ਜਗਵੇਦੀ ਨੂੰ ਪਿੱਤਲ ਨਾਲ ਮੜ੍ਹ ਦਿੱਤਾ।

3ਉਹਨਾਂ ਨੇ ਇਸ ਦੇ ਸਾਰੇ ਭਾਂਡੇ ਪਿੱਤਲ ਦੇ ਬਣਾਏ ਇਸ ਦੇ ਬਰਤਨ, ਕੜਛੇ, ਛਿੜਕਣ ਵਾਲੇ ਕਟੋਰੇ, ਮੀਟ ਲਈ ਚਮਚੇ ਅਤੇ ਅੰਗੀਠੀਆਂ ਵੀ ਬਣਾਈਆਂ।

4ਉਸ ਨੇ ਜਗਵੇਦੀ ਲਈ ਪਿੱਤਲ ਦੀ ਇੱਕ ਜਾਲੀਦਾਰ ਜੰਝਰੀ ਬਣਾਈ, ਜੋ ਜਗਵੇਦੀ ਦੇ ਅੱਧੇ ਉੱਪਰ, ਇਸਦੇ ਕਿਨਾਰੇ ਦੇ ਹੇਠਾਂ ਸੀ।

5ਪਿੱਤਲ ਦੀ ਜੰਝਰੀ ਦੇ ਚਾਰੇ ਕੋਨਿਆਂ ਉੱਤੇ ਚਾਰ ਕੜੇ ਲਗਾਓ, ਤਾਂ ਜੋ ਉਨ੍ਹਾਂ ਵਿੱਚੋਂ ਖੰਭਿਆਂ ਨੂੰ ਪਾਇਆ ਜਾ ਸਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.