ਕੂਚ 38

ਉਸ ਨੇ ਜਗਵੇਦੀ ਲਈ ਪਿੱਤਲ ਦੀ ਇੱਕ ਜਾਲੀਦਾਰ ਜੰਝਰੀ ਬਣਾਈ, ਜੋ ਜਗਵੇਦੀ ਦੇ ਅੱਧੇ ਉੱਪਰ, ਇਸਦੇ ਕਿਨਾਰੇ ਦੇ ਹੇਠਾਂ ਸੀ।

Exodus 38:4 (UKJV) And he made for the altar a brazen grate of network under the compass thereof beneath unto the midst of it.

2ਉਹਨਾਂ ਨੇ ਚਾਰੇ ਕੋਨਿਆਂ ਵਿੱਚ ਇੱਕ-ਇੱਕ ਸਿੰਗ ਬਣਾਇਆ ਤਾਂ ਜੋ ਸਿੰਗ ਅਤੇ ਜਗਵੇਦੀ ਇੱਕ ਟੁਕੜੇ ਦੇ ਹੋਣ ਅਤੇ ਉਹਨਾਂ ਨੇ ਜਗਵੇਦੀ ਨੂੰ ਪਿੱਤਲ ਨਾਲ ਮੜ੍ਹ ਦਿੱਤਾ।

3ਉਹਨਾਂ ਨੇ ਇਸ ਦੇ ਸਾਰੇ ਭਾਂਡੇ ਪਿੱਤਲ ਦੇ ਬਣਾਏ ਇਸ ਦੇ ਬਰਤਨ, ਕੜਛੇ, ਛਿੜਕਣ ਵਾਲੇ ਕਟੋਰੇ, ਮੀਟ ਲਈ ਚਮਚੇ ਅਤੇ ਅੰਗੀਠੀਆਂ ਵੀ ਬਣਾਈਆਂ।

4ਉਸ ਨੇ ਜਗਵੇਦੀ ਲਈ ਪਿੱਤਲ ਦੀ ਇੱਕ ਜਾਲੀਦਾਰ ਜੰਝਰੀ ਬਣਾਈ, ਜੋ ਜਗਵੇਦੀ ਦੇ ਅੱਧੇ ਉੱਪਰ, ਇਸਦੇ ਕਿਨਾਰੇ ਦੇ ਹੇਠਾਂ ਸੀ।

5ਪਿੱਤਲ ਦੀ ਜੰਝਰੀ ਦੇ ਚਾਰੇ ਕੋਨਿਆਂ ਉੱਤੇ ਚਾਰ ਕੜੇ ਲਗਾਓ, ਤਾਂ ਜੋ ਉਨ੍ਹਾਂ ਵਿੱਚੋਂ ਖੰਭਿਆਂ ਨੂੰ ਪਾਇਆ ਜਾ ਸਕੇ।

6ਉਹਨਾਂ ਨੇ ਕਿੱਕਰ ਦੀ ਲੱਕੜ ਦੇ ਡੰਡੇ ਬਣਾਏ ਅਤੇ ਉਹਨਾਂ ਨੂੰ ਪਿੱਤਲ ਨਾਲ ਮੜ੍ਹਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.