15ਅਤੇ ਇਸ ਤਰ੍ਹਾਂ ਦੂਜੇ ਪਾਸੇ ਲਈ ਸੀ ਅਰਥਾਤ ਵਿਹੜੇ ਦੇ ਫਾਟਕ ਦੇ ਦੋਵੇਂ ਪਾਸੇ ਪੰਦਰਾਂ-ਪੰਦਰਾਂ ਹੱਥ ਦੇ ਪਰਦੇ ਸਨ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਸਨ।
16ਵਿਹੜੇ ਦੇ ਆਲੇ-ਦੁਆਲੇ ਦੇ ਸਾਰੇ ਪਰਦੇ ਬਾਰੀਕ ਮਰੋੜੇ ਹੋਏ ਵੱਧੀਆ ਸੂਤੀ ਦੇ ਸਨ।
17ਅਤੇ ਥੰਮੀਆਂ ਦੀਆਂ ਚੀਥੀਆਂ ਪਿੱਤਲ ਦੀਆਂ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ। ਥੰਮ੍ਹੀਆਂ ਉੱਤੇ ਕੁੰਡੀਆਂ ਚਾਂਦੀ ਦੇ ਸਨ, ਅਤੇ ਉਹਨਾਂ ਦੇ ਸਿਖਰ ਚਾਂਦੀ ਨਾਲ ਮੜ੍ਹੇ ਹੋਏ ਸਨ; ਇਸ ਲਈ ਵਿਹੜੇ ਦੀਆਂ ਸਾਰੀਆਂ ਚੌਂਕਾਂ ਉੱਤੇ ਚਾਂਦੀ ਦੀਆਂ ਪੱਟੀਆਂ ਸਨ।
18ਵਿਹੜੇ ਦੇ ਦਰਵਾਜ਼ੇ ਲਈ ਪਰਦਾ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਬਾਰੀਕ ਮਰੋੜੇ ਵਧੀਆ ਸੂਤੀ ਦਾ ਬਣਿਆ ਹੋਇਆ ਸੀ, ਅਤੇ ਉਸ ਉੱਪਰ ਕਢਾਈ ਹੋਈ ਸੀ। ਉਹ ਵੀਹ ਹੱਥ ਲੰਮਾ ਸੀ ਅਤੇ ਵਿਹੜੇ ਦੇ ਪਰਦਿਆਂ ਵਾਂਗ ਪੰਜ ਹੱਥ ਉੱਚਾ ਸੀ।
19ਉਨ੍ਹਾਂ ਦੀਆਂ ਥੰਮ੍ਹੀਆਂ ਚਾਰ ਅਤੇ ਉਹਨਾਂ ਦੀਆਂ ਚੀਥੀਆਂ ਚਾਰ ਪਿੱਤਲ ਦੀਆਂ ਸਨ, ਅਤੇ ਉਹਨਾਂ ਦੇ ਸਿਰੇ ਚਾਂਦੀ ਦੇ ਮੜੇ ਹੋਏ ਅਤੇ ਉਹਨਾਂ ਦੇ ਕੜੇ ਵੀ ਚਾਂਦੀ ਦੇ ਸਨ।