ਕੂਚ 38

ਉਨ੍ਹਾਂ ਦੀਆਂ ਥੰਮ੍ਹੀਆਂ ਚਾਰ ਅਤੇ ਉਹਨਾਂ ਦੀਆਂ ਚੀਥੀਆਂ ਚਾਰ ਪਿੱਤਲ ਦੀਆਂ ਸਨ, ਅਤੇ ਉਹਨਾਂ ਦੇ ਸਿਰੇ ਚਾਂਦੀ ਦੇ ਮੜੇ ਹੋਏ ਅਤੇ ਉਹਨਾਂ ਦੇ ਕੜੇ ਵੀ ਚਾਂਦੀ ਦੇ ਸਨ।

Exodus 38:19 (UKJV) And their pillars were four, and their sockets of brass four; their hooks of silver, and the overlaying of their capitals and their fillets of silver.

17ਅਤੇ ਥੰਮੀਆਂ ਦੀਆਂ ਚੀਥੀਆਂ ਪਿੱਤਲ ਦੀਆਂ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ। ਥੰਮ੍ਹੀਆਂ ਉੱਤੇ ਕੁੰਡੀਆਂ ਚਾਂਦੀ ਦੇ ਸਨ, ਅਤੇ ਉਹਨਾਂ ਦੇ ਸਿਖਰ ਚਾਂਦੀ ਨਾਲ ਮੜ੍ਹੇ ਹੋਏ ਸਨ; ਇਸ ਲਈ ਵਿਹੜੇ ਦੀਆਂ ਸਾਰੀਆਂ ਚੌਂਕਾਂ ਉੱਤੇ ਚਾਂਦੀ ਦੀਆਂ ਪੱਟੀਆਂ ਸਨ।

18ਵਿਹੜੇ ਦੇ ਦਰਵਾਜ਼ੇ ਲਈ ਪਰਦਾ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਬਾਰੀਕ ਮਰੋੜੇ ਵਧੀਆ ਸੂਤੀ ਦਾ ਬਣਿਆ ਹੋਇਆ ਸੀ, ਅਤੇ ਉਸ ਉੱਪਰ ਕਢਾਈ ਹੋਈ ਸੀ। ਉਹ ਵੀਹ ਹੱਥ ਲੰਮਾ ਸੀ ਅਤੇ ਵਿਹੜੇ ਦੇ ਪਰਦਿਆਂ ਵਾਂਗ ਪੰਜ ਹੱਥ ਉੱਚਾ ਸੀ।

19ਉਨ੍ਹਾਂ ਦੀਆਂ ਥੰਮ੍ਹੀਆਂ ਚਾਰ ਅਤੇ ਉਹਨਾਂ ਦੀਆਂ ਚੀਥੀਆਂ ਚਾਰ ਪਿੱਤਲ ਦੀਆਂ ਸਨ, ਅਤੇ ਉਹਨਾਂ ਦੇ ਸਿਰੇ ਚਾਂਦੀ ਦੇ ਮੜੇ ਹੋਏ ਅਤੇ ਉਹਨਾਂ ਦੇ ਕੜੇ ਵੀ ਚਾਂਦੀ ਦੇ ਸਨ।

20ਡੇਰੇ ਅਤੇ ਆਲੇ-ਦੁਆਲੇ ਦੇ ਵਿਹੜੇ ਦੀਆਂ ਸਾਰੀਆਂ ਕਿੱਲੀਆਂ ਪਿੱਤਲ ਦੀਆ ਸਨ।

21ਇਹ ਤੰਬੂ, ਨੇਮ ਦੇ ਤੰਬੂ ਲਈ ਵਰਤੀ ਗਈ ਸਮੱਗਰੀ ਦੀ ਮਾਤਰਾ ਹੈ, ਜੋ ਮੋਸ਼ੇਹ ਦੇ ਹੁਕਮ ਅਨੁਸਾਰ ਲੇਵੀਆਂ ਦੁਆਰਾ ਹਾਰੋਨ ਦੇ ਪੁੱਤਰ ਈਥਾਮਾਰ, ਜਾਜਕ ਦੀ ਅਗਵਾਈ ਵਿੱਚ ਤਿਆਰ ਕੀਤੀ ਗਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.