ਕੂਚ 38

ਇਸਰਾਏਲੀਆਂ ਨੇ ਪਵਿੱਤਰ ਸਥਾਨ ਲਈ ਜੋ ਚਾਂਦੀ ਦਾਨ ਕੀਤੀ ਸੀ, ਉਹ ਪਵਿੱਤਰ ਸਥਾਨ ਦੇ ਭਾਰ ਦੇ ਅਨੁਸਾਰ ਲਗਭਗ ਤਿੰਨ ਹਜ਼ਾਰ ਪੰਜ ਸੌ ਵੀਹ ਕਿਲੋਗ੍ਰਾਮ ਸੀ।

Exodus 38:25 (UKJV) And the silver of them that were numbered of the congregation was an hundred talents, and a thousand seven hundred and threescore and fifteen shekels, after the shekel of the sanctuary:

23ਉਸ ਦੇ ਨਾਲ ਦਾਨ ਦੇ ਗੋਤ ਵਿੱਚੋਂ ਅਹੀਸਾਮਾਕ ਦਾ ਪੁੱਤਰ ਆਹਾਲੀਆਬ ਸੀ, ਉਹ ਨਿਪੁੰਨ ਕਾਰੀਗਰ, ਅਤੇ ਨੀਲੇ, ਬੈਂਗਣੀ ਅਤੇ ਕਿਰਮਚੀ ਸੂਤ ਅਤੇ ਵੱਧੀਆ ਸੂਤੀ ਵਿੱਚ ਇੱਕ ਕਢਾਈ ਕਰਨ ਵਾਲਾ ਸੀ।

24ਪਵਿੱਤਰ ਸਥਾਨ ਦੀ ਉਸਾਰੀ ਲਈ ਦਾਨ ਕੀਤੇ ਗਏ ਸੋਨੇ ਦੀ ਮਾਤਰਾ ਪਵਿੱਤਰ ਸਥਾਨ ਦੇ ਭਾਰ ਦੇ ਅਨੁਸਾਰ ਇੱਕ ਹਜ਼ਾਰ ਦੋ ਕਿਲੋਗ੍ਰਾਮ ਸੀ।

25ਇਸਰਾਏਲੀਆਂ ਨੇ ਪਵਿੱਤਰ ਸਥਾਨ ਲਈ ਜੋ ਚਾਂਦੀ ਦਾਨ ਕੀਤੀ ਸੀ, ਉਹ ਪਵਿੱਤਰ ਸਥਾਨ ਦੇ ਭਾਰ ਦੇ ਅਨੁਸਾਰ ਲਗਭਗ ਤਿੰਨ ਹਜ਼ਾਰ ਪੰਜ ਸੌ ਵੀਹ ਕਿਲੋਗ੍ਰਾਮ ਸੀ।

26ਇਸਰਾਏਲੀਆਂ ਨੇ, ਜੋ ਵੀਹ ਸਾਲਾਂ ਤੋਂ ਵੱਧ ਉਮਰ ਦੇ ਸਨ, ਕੁੱਲ 6,03,550 ਵਿਅਕਤੀਆਂ ਨੇ ਪਵਿੱਤਰ ਸਥਾਨ ਦੇ ਭਾਰ ਅਨੁਸਾਰ ਅੱਧਾ ਸ਼ੈਕੇਲ, ਜਾਂ ਛੇ ਗ੍ਰਾਮ ਦਾ ਤੋਲ ਦਿੱਤਾ।

27ਪਵਿੱਤਰ ਸਥਾਨ ਅਤੇ ਅੰਦਰ ਦੇ ਪਰਦਿਆਂ ਲਈ ਲਗਭਗ ਸਾਢੇ ਤਿੰਨ ਹਜ਼ਾਰ ਕਿਲੋਗ੍ਰਾਮ ਚਾਂਦੀ ਦੀ ਵਰਤੋਂ ਕੀਤੀ ਗਈ ਸੀ ਸਾਢੇ ਤਿੰਨ ਹਜ਼ਾਰ ਕਿਲੋਗ੍ਰਾਮ ਚਾਂਦੀ ਤੋਂ ਇੱਕ ਸੌ ਕੁਰਸੀਆਂ ਬਣਾਈਆਂ ਗਈਆਂ ਸਨ ਇੱਕ ਕੁਰਸੀ ਲਈ ਲਗਭਗ ਪੈਂਤੀ ਕਿਲੋਗ੍ਰਾਮ ਚਾਂਦੀ ਦੀ ਵਰਤੋਂ ਕੀਤੀ ਗਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.