1ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਸੂਤ ਤੋਂ ਉਹਨਾਂ ਨੇ ਪਵਿੱਤਰ ਸਥਾਨ ਵਿੱਚ ਸੇਵਾ ਕਰਨ ਲਈ ਬੁਣੇ ਹੋਏ ਕੱਪੜੇ ਬਣਾਏ। ਉਹਨਾਂ ਨੇ ਹਾਰੋਨ ਲਈ ਪਵਿੱਤਰ ਬਸਤਰ ਵੀ ਬਣਾਏ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
2ਉਹਨਾਂ ਨੇ ਏਫ਼ੋਦ ਨੂੰ ਸੋਨੇ ਦਾ, ਨੀਲੇ ਬੈਂਗਣੀ ਅਤੇ ਕਿਰਮਚੀ ਧਾਗੇ ਦਾ ਅਤੇ ਬਾਰੀਕ ਉਣੇ ਹੋਵੇ ਵਧੀਆ ਸੂਤੀ ਦਾ ਬਣਾਇਆ।
3ਉਹਨਾਂ ਨੇ ਸੋਨੇ ਦੀਆਂ ਪਤਲੀਆਂ ਚਾਦਰਾਂ ਕੱਟੀਆਂ ਅਤੇ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਵਧੀਆ ਸੂਤੀ ਵਿੱਚ ਕੰਮ ਕਰਨ ਲਈ ਤਾਰਾਂ ਕੱਟੀਆਂ—ਇਹ ਹੁਨਰਮੰਦ ਕਾਰੀਗਰੀ ਦੇ ਹੱਥਾਂ ਦਾ ਕੰਮ ਹੈ।
4ਉਹਨਾਂ ਨੇ ਏਫ਼ੋਦ ਲਈ ਮੋਢੇ ਦੇ ਟੁਕੜੇ ਬਣਾਏ, ਜੋ ਕਿ ਇਸਦੇ ਦੋ ਕੋਨਿਆਂ ਨਾਲ ਜੁੜੇ ਹੋਏ ਸਨ, ਤਾਂ ਜੋ ਇਸਨੂੰ ਬੰਨ੍ਹਿਆ ਜਾ ਸਕੇ।