ਕੂਚ 39

ਉਹਨਾਂ ਨੇ ਸੋਨੇ ਦੀਆਂ ਪਤਲੀਆਂ ਚਾਦਰਾਂ ਕੱਟੀਆਂ ਅਤੇ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਵਧੀਆ ਸੂਤੀ ਵਿੱਚ ਕੰਮ ਕਰਨ ਲਈ ਤਾਰਾਂ ਕੱਟੀਆਂ—ਇਹ ਹੁਨਰਮੰਦ ਕਾਰੀਗਰੀ ਦੇ ਹੱਥਾਂ ਦਾ ਕੰਮ ਹੈ।

Exodus 39:3 (UKJV) And they did beat the gold into thin plates, and cut it into wires, to work it in the blue, and in the purple, and in the scarlet, and in the fine linen, with cunning work.

1ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਸੂਤ ਤੋਂ ਉਹਨਾਂ ਨੇ ਪਵਿੱਤਰ ਸਥਾਨ ਵਿੱਚ ਸੇਵਾ ਕਰਨ ਲਈ ਬੁਣੇ ਹੋਏ ਕੱਪੜੇ ਬਣਾਏ। ਉਹਨਾਂ ਨੇ ਹਾਰੋਨ ਲਈ ਪਵਿੱਤਰ ਬਸਤਰ ਵੀ ਬਣਾਏ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

2ਉਹਨਾਂ ਨੇ ਏਫ਼ੋਦ ਨੂੰ ਸੋਨੇ ਦਾ, ਨੀਲੇ ਬੈਂਗਣੀ ਅਤੇ ਕਿਰਮਚੀ ਧਾਗੇ ਦਾ ਅਤੇ ਬਾਰੀਕ ਉਣੇ ਹੋਵੇ ਵਧੀਆ ਸੂਤੀ ਦਾ ਬਣਾਇਆ।

3ਉਹਨਾਂ ਨੇ ਸੋਨੇ ਦੀਆਂ ਪਤਲੀਆਂ ਚਾਦਰਾਂ ਕੱਟੀਆਂ ਅਤੇ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਵਧੀਆ ਸੂਤੀ ਵਿੱਚ ਕੰਮ ਕਰਨ ਲਈ ਤਾਰਾਂ ਕੱਟੀਆਂ—ਇਹ ਹੁਨਰਮੰਦ ਕਾਰੀਗਰੀ ਦੇ ਹੱਥਾਂ ਦਾ ਕੰਮ ਹੈ।

4ਉਹਨਾਂ ਨੇ ਏਫ਼ੋਦ ਲਈ ਮੋਢੇ ਦੇ ਟੁਕੜੇ ਬਣਾਏ, ਜੋ ਕਿ ਇਸਦੇ ਦੋ ਕੋਨਿਆਂ ਨਾਲ ਜੁੜੇ ਹੋਏ ਸਨ, ਤਾਂ ਜੋ ਇਸਨੂੰ ਬੰਨ੍ਹਿਆ ਜਾ ਸਕੇ।

5ਕਾਰੀਗਰੀ ਨਾਲ ਕੱਢਿਆ ਹੋਇਆ ਪਟਕਾ ਜਿਹੜਾ ਉਸ ਦੇ ਉੱਤੇ ਕੱਸਣ ਲਈ ਸੀ ਉਸਦੇ ਕੰਮ ਅਨੁਸਾਰ ਉਸੇ ਤੋਂ ਸੀ ਅਰਥਾਤ ਸੋਨੇ ਅਤੇ ਨੀਲੇ ਬੈਂਗਣੀ ਕਿਰਮਚੀ ਅਤੇ ਵਧੀਆ ਸੂਤੀ ਦੇ ਨਾਲ ਉਣੇ ਹੋਏ ਕਤਾਨ ਸੀ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.