2ਉਹਨਾਂ ਨੇ ਏਫ਼ੋਦ ਨੂੰ ਸੋਨੇ ਦਾ, ਨੀਲੇ ਬੈਂਗਣੀ ਅਤੇ ਕਿਰਮਚੀ ਧਾਗੇ ਦਾ ਅਤੇ ਬਾਰੀਕ ਉਣੇ ਹੋਵੇ ਵਧੀਆ ਸੂਤੀ ਦਾ ਬਣਾਇਆ।
3ਉਹਨਾਂ ਨੇ ਸੋਨੇ ਦੀਆਂ ਪਤਲੀਆਂ ਚਾਦਰਾਂ ਕੱਟੀਆਂ ਅਤੇ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਵਧੀਆ ਸੂਤੀ ਵਿੱਚ ਕੰਮ ਕਰਨ ਲਈ ਤਾਰਾਂ ਕੱਟੀਆਂ—ਇਹ ਹੁਨਰਮੰਦ ਕਾਰੀਗਰੀ ਦੇ ਹੱਥਾਂ ਦਾ ਕੰਮ ਹੈ।
4ਉਹਨਾਂ ਨੇ ਏਫ਼ੋਦ ਲਈ ਮੋਢੇ ਦੇ ਟੁਕੜੇ ਬਣਾਏ, ਜੋ ਕਿ ਇਸਦੇ ਦੋ ਕੋਨਿਆਂ ਨਾਲ ਜੁੜੇ ਹੋਏ ਸਨ, ਤਾਂ ਜੋ ਇਸਨੂੰ ਬੰਨ੍ਹਿਆ ਜਾ ਸਕੇ।
5ਕਾਰੀਗਰੀ ਨਾਲ ਕੱਢਿਆ ਹੋਇਆ ਪਟਕਾ ਜਿਹੜਾ ਉਸ ਦੇ ਉੱਤੇ ਕੱਸਣ ਲਈ ਸੀ ਉਸਦੇ ਕੰਮ ਅਨੁਸਾਰ ਉਸੇ ਤੋਂ ਸੀ ਅਰਥਾਤ ਸੋਨੇ ਅਤੇ ਨੀਲੇ ਬੈਂਗਣੀ ਕਿਰਮਚੀ ਅਤੇ ਵਧੀਆ ਸੂਤੀ ਦੇ ਨਾਲ ਉਣੇ ਹੋਏ ਕਤਾਨ ਸੀ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
6ਉਹਨਾਂ ਨੇ ਸੁਲੇਮਾਨੀ ਪੱਥਰਾਂ ਨੂੰ ਸੋਨੇ ਦੇ ਖ਼ਾਨਿਆਂ ਇਸ ਤਰ੍ਹਾਂ ਜੜਿਆਂ ਅਤੇ ਉਹਨਾਂ ਬਾਰਾਂ ਉੱਤੇ ਇਸਰਾਏਲ ਦੇ ਬਾਰਾਂ ਪੁੱਤਰਾਂ ਦੇ ਨਾਮ ਨੂੰ ਉੱਕਰਿਆ।