4ਉਹਨਾਂ ਨੇ ਏਫ਼ੋਦ ਲਈ ਮੋਢੇ ਦੇ ਟੁਕੜੇ ਬਣਾਏ, ਜੋ ਕਿ ਇਸਦੇ ਦੋ ਕੋਨਿਆਂ ਨਾਲ ਜੁੜੇ ਹੋਏ ਸਨ, ਤਾਂ ਜੋ ਇਸਨੂੰ ਬੰਨ੍ਹਿਆ ਜਾ ਸਕੇ।
5ਕਾਰੀਗਰੀ ਨਾਲ ਕੱਢਿਆ ਹੋਇਆ ਪਟਕਾ ਜਿਹੜਾ ਉਸ ਦੇ ਉੱਤੇ ਕੱਸਣ ਲਈ ਸੀ ਉਸਦੇ ਕੰਮ ਅਨੁਸਾਰ ਉਸੇ ਤੋਂ ਸੀ ਅਰਥਾਤ ਸੋਨੇ ਅਤੇ ਨੀਲੇ ਬੈਂਗਣੀ ਕਿਰਮਚੀ ਅਤੇ ਵਧੀਆ ਸੂਤੀ ਦੇ ਨਾਲ ਉਣੇ ਹੋਏ ਕਤਾਨ ਸੀ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
6ਉਹਨਾਂ ਨੇ ਸੁਲੇਮਾਨੀ ਪੱਥਰਾਂ ਨੂੰ ਸੋਨੇ ਦੇ ਖ਼ਾਨਿਆਂ ਇਸ ਤਰ੍ਹਾਂ ਜੜਿਆਂ ਅਤੇ ਉਹਨਾਂ ਬਾਰਾਂ ਉੱਤੇ ਇਸਰਾਏਲ ਦੇ ਬਾਰਾਂ ਪੁੱਤਰਾਂ ਦੇ ਨਾਮ ਨੂੰ ਉੱਕਰਿਆ।
7ਫਿਰ ਉਹਨਾਂ ਨੇ ਉਹਨਾਂ ਨੂੰ ਏਫ਼ੋਦ ਦੇ ਮੋਢਿਆਂ ਦੀਆਂ ਕਤਰਾਂ ਉੱਤੇ ਰੱਖਿਆ ਤਾਂ ਜੋ ਇਸਰਾਏਲ ਦੇ ਪੁੱਤਰਾਂ ਲਈ ਯਾਦਗਿਰੀ ਦੇ ਪੱਥਰ ਹੋਣ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
8ਉਹਨਾਂ ਨੇ ਸੀਨਾ ਬੰਦ ਬਣਾਇਆ ਜੋ ਇੱਕ ਹੁਨਰਮੰਦ ਕਾਰੀਗਰ ਦਾ ਕੰਮ ਸੀ। ਉਹਨਾਂ ਨੇ ਉਸ ਨੂੰ ਏਫ਼ੋਦ ਵਰਗਾ ਬਣਾਇਆ ਜੋ ਸੋਨੇ, ਨੀਲੇ, ਬੈਂਗਣੀ ਅਤੇ ਕਿਰਮਚੀ ਧਾਗੇ ਅਤੇ ਬਾਰੀਕ ਉਣੇ ਹੋਏ ਵਧੀਆ ਸੂਤੀ ਕੱਪੜੇ ਦਾ ਬਣਿਆ ਸੀ।