19ਉਹਨਾਂ ਨੇ ਸੋਨੇ ਦੇ ਦੋ ਕੜੇ ਬਣਾਏ ਅਤੇ ਉਹਨਾਂ ਨੂੰ ਏਫ਼ੋਦ ਦੇ ਅੱਗੇ ਅੰਦਰਲੇ ਕਿਨਾਰੇ ਉੱਤੇ ਸੀਨੇ ਬੰਦ ਦੇ ਦੂਜੇ ਦੋਨਾਂ ਕੋਨਿਆਂ ਨਾਲ ਜੋੜਿਆ।
20ਫਿਰ ਉਹਨਾਂ ਨੇ ਦੋ ਹੋਰ ਸੋਨੇ ਦੇ ਕੜੇ ਬਣਾਏ ਅਤੇ ਉਹਨਾਂ ਨੂੰ ਏਫ਼ੋਦ ਦੀਆ ਦੋਹਾਂ ਕਤਰਾਂ ਉੱਤੇ ਅਗਲੇ ਪਾਸੇ ਹੇਠਲੀ ਵੱਲ ਸੀਣ ਦੇ ਨੇੜੇ ਏਫ਼ੋਦ ਦੇ ਕਾਰੀਗਰੀ ਨਾਲ ਕੱਢੇ ਹੋਏ ਪਟਕੇ ਦੇ ਉੱਤੇ ਰੱਖਿਆ।
21ਉਹਨਾਂ ਨੇ ਸੀਨੇ ਬੰਦ ਨੂੰ ਕੜਿਆਂ ਦੀ ਨੀਲੀ ਰੱਸੀ ਨਾਲ ਏਫ਼ੋਦ ਦੇ ਕੜਿਆਂ ਨਾਲ ਬੰਨ੍ਹਿਆ, ਇਸ ਨੂੰ ਕਮਰਬੰਦ ਨਾਲ ਜੋੜਿਆ ਤਾਂ ਜੋ ਸੀਨੇ ਬੰਦ ਏਫ਼ੋਦ ਵਿੱਚੋਂ ਬਾਹਰ ਨਾ ਨਿਕਲੇ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
22ਉਹਨਾਂ ਨੇ ਏਫ਼ੋਦ ਦੇ ਚੋਲੇ ਨੂੰ ਪੂਰੀ ਤਰ੍ਹਾਂ ਨੀਲੇ ਕੱਪੜੇ ਦਾ ਬਣਾਇਆ ਇੱਕ ਕਸੀਦੇਕਾਰੀ ਦਾ ਕੰਮ,
23ਚੋਗੇ ਦੇ ਵਿਚਕਾਰ ਸਿਰ ਪਾਉਣ ਲਈ ਇੱਕ ਛੇਕ ਰੱਖਿਆ ਅਤੇ ਛੇਕ ਦੇ ਚੁਫੇਰੇ ਇੱਕ ਕੱਪੜੇ ਦੀ ਬੰਨੀ ਬਣਾਈ ਤਾਂ ਜੋ ਉਹ ਨਾ ਫਟੇ।