ਕੂਚ 39

ਉਹਨਾਂ ਨੇ ਏਫ਼ੋਦ ਦੇ ਚੋਲੇ ਨੂੰ ਪੂਰੀ ਤਰ੍ਹਾਂ ਨੀਲੇ ਕੱਪੜੇ ਦਾ ਬਣਾਇਆ ਇੱਕ ਕਸੀਦੇਕਾਰੀ ਦਾ ਕੰਮ,

Exodus 39:22 (UKJV) And he made the robe of the ephod of woven work, all of blue.

20ਫਿਰ ਉਹਨਾਂ ਨੇ ਦੋ ਹੋਰ ਸੋਨੇ ਦੇ ਕੜੇ ਬਣਾਏ ਅਤੇ ਉਹਨਾਂ ਨੂੰ ਏਫ਼ੋਦ ਦੀਆ ਦੋਹਾਂ ਕਤਰਾਂ ਉੱਤੇ ਅਗਲੇ ਪਾਸੇ ਹੇਠਲੀ ਵੱਲ ਸੀਣ ਦੇ ਨੇੜੇ ਏਫ਼ੋਦ ਦੇ ਕਾਰੀਗਰੀ ਨਾਲ ਕੱਢੇ ਹੋਏ ਪਟਕੇ ਦੇ ਉੱਤੇ ਰੱਖਿਆ।

21ਉਹਨਾਂ ਨੇ ਸੀਨੇ ਬੰਦ ਨੂੰ ਕੜਿਆਂ ਦੀ ਨੀਲੀ ਰੱਸੀ ਨਾਲ ਏਫ਼ੋਦ ਦੇ ਕੜਿਆਂ ਨਾਲ ਬੰਨ੍ਹਿਆ, ਇਸ ਨੂੰ ਕਮਰਬੰਦ ਨਾਲ ਜੋੜਿਆ ਤਾਂ ਜੋ ਸੀਨੇ ਬੰਦ ਏਫ਼ੋਦ ਵਿੱਚੋਂ ਬਾਹਰ ਨਾ ਨਿਕਲੇ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

22ਉਹਨਾਂ ਨੇ ਏਫ਼ੋਦ ਦੇ ਚੋਲੇ ਨੂੰ ਪੂਰੀ ਤਰ੍ਹਾਂ ਨੀਲੇ ਕੱਪੜੇ ਦਾ ਬਣਾਇਆ ਇੱਕ ਕਸੀਦੇਕਾਰੀ ਦਾ ਕੰਮ,

23ਚੋਗੇ ਦੇ ਵਿਚਕਾਰ ਸਿਰ ਪਾਉਣ ਲਈ ਇੱਕ ਛੇਕ ਰੱਖਿਆ ਅਤੇ ਛੇਕ ਦੇ ਚੁਫੇਰੇ ਇੱਕ ਕੱਪੜੇ ਦੀ ਬੰਨੀ ਬਣਾਈ ਤਾਂ ਜੋ ਉਹ ਨਾ ਫਟੇ।

24ਉਹਨਾਂ ਨੇ ਅਨਾਰ ਇਸ ਕੱਪੜੇ ਦੇ ਕਿਨਾਰੇ ਉੱਤੇ ਨੀਲੇ, ਬੈਂਗਣੀ ਅਤੇ ਲਾਲ, ਬਾਰੀਕ ਵੰਡੇ ਹੋਏ ਸੁਣ ਦੇ ਰੇਸ਼ਿਆਂ ਤੋਂ ਬਣਾਏ ਗਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.