32ਇਸ ਤਰ੍ਹਾਂ ਡੇਰੇ ਦੀ, ਮੰਡਲੀ ਦੇ ਤੰਬੂ ਦਾ ਸਾਰਾ ਕੰਮ ਪੂਰਾ ਹੋ ਗਿਆ। ਇਸਰਾਏਲੀਆਂ ਨੇ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
33ਤਦ ਉਹ ਡੇਰੇ ਨੂੰ ਮੋਸ਼ੇਹ ਕੋਲ ਲੈ ਆਏ: ਤੰਬੂ ਅਤੇ ਉਸ ਦਾ ਸਾਰਾ ਸਮਾਨ, ਉਸ ਦੀਆਂ ਕੁੰਡੀਆਂ, ਉਸਦੇ ਤੱਖਤੇ, ਉਸਦੇ ਕੜੇ, ਉਸ ਦੀਆਂ ਥੰਮ੍ਹੀਆਂ ਅਤੇ ਉਸ ਦੀਆਂ ਚੀਥੀਆਂ;
34ਲਾਲ ਰੰਗ ਨਾਲ ਰੰਗੇ ਹੋਏ ਭੇਡੂ ਦੀ ਛਿੱਲ ਦਾ ਢੱਕਣ ਅਤੇ ਇੱਕ ਹੋਰ ਟਿਕਾਊ ਚਮੜੇ ਦਾ ਢੱਕਣ ਅਤੇ ਢੱਕਣ ਵਾਲਾ ਪਰਦਾ;
35ਨੇਮ ਦੇ ਸੰਦੂਕ ਨੂੰ ਇਸਦੇ ਖੰਭਿਆਂ ਅਤੇ ਪ੍ਰਾਸਚਿਤ ਦੇ ਢੱਕਣ ਨਾਲ;
36ਮੇਜ਼ ਅਤੇ ਉਸਦਾ ਸਾਰਾ ਸਮਾਨ ਅਤੇ ਹਜ਼ੂਰੀ ਦੀ ਰੋਟੀ;