13ਪਰ ਮੋਸ਼ੇਹ ਨੇ ਆਖਿਆ, “ਹੇ ਯਾਹਵੇਹ, ਆਪਣੇ ਸੇਵਕ ਨੂੰ ਮਾਫ਼ ਕਰ, ਕਿਰਪਾ ਕਰਕੇ ਕਿਸੇ ਹੋਰ ਨੂੰ ਭੇਜ ਦੇ।”
14ਤਦ ਯਾਹਵੇਹ ਦਾ ਕ੍ਰੋਧ ਮੋਸ਼ੇਹ ਉੱਤੇ ਭੜਕ ਉੱਠਿਆ ਅਤੇ ਉਸ ਨੇ ਆਖਿਆ, “ਤੇਰੇ ਭਰਾ ਹਾਰੋਨ ਲੇਵੀ ਬਾਰੇ ਕੀ? ਮੈਂ ਜਾਣਦਾ ਹਾਂ ਕਿ ਉਹ ਚੰਗੀ ਤਰ੍ਹਾਂ ਬੋਲ ਸਕਦਾ ਹੈ। ਉਹ ਪਹਿਲਾਂ ਹੀ ਤੈਨੂੰ ਮਿਲਣ ਲਈ ਆਪਣੇ ਰਸਤੇ ਤੇ ਹੈ ਅਤੇ ਉਹ ਤੈਨੂੰ ਦੇਖ ਕੇ ਖੁਸ਼ ਹੋਵੇਗਾ।
15ਤੂੰ ਉਸ ਨਾਲ ਗੱਲ ਕਰ ਅਤੇ ਉਸਦੇ ਮੂੰਹ ਵਿੱਚ ਸ਼ਬਦ ਪਾ ਅਤੇ ਮੈਂ ਤੁਹਾਨੂੰ ਦੋਨਾਂ ਨੂੰ ਬੋਲਣ ਵਿੱਚ ਮਦਦ ਕਰਾਂਗਾ ਅਤੇ ਜੋ ਤੁਸੀਂ ਕਰਨਾ ਹੈ ਮੈਂ ਤੁਹਾਨੂੰ ਸਿਖਾਵਾਂਗਾ।
16ਉਹ ਤੇਰੇ ਲਈ ਲੋਕਾਂ ਨਾਲ ਗੱਲ ਕਰੇਗਾ ਅਤੇ ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਉਹ ਤੇਰਾ ਮੂੰਹ ਹੋਵੇ ਅਤੇ ਜਿਵੇਂ ਤੂੰ ਉਸ ਲਈ ਪਰਮੇਸ਼ਵਰ ਹੋਵੇ।
17ਪਰ ਇਸ ਸੋਟੀ ਨੂੰ ਆਪਣੇ ਹੱਥ ਵਿੱਚ ਲੈ, ਤਾਂ ਜੋ ਤੂੰ ਇਸ ਨਾਲ ਚਮਤਕਾਰ ਕਰ ਸਕੇ।”