15ਤੂੰ ਉਸ ਨਾਲ ਗੱਲ ਕਰ ਅਤੇ ਉਸਦੇ ਮੂੰਹ ਵਿੱਚ ਸ਼ਬਦ ਪਾ ਅਤੇ ਮੈਂ ਤੁਹਾਨੂੰ ਦੋਨਾਂ ਨੂੰ ਬੋਲਣ ਵਿੱਚ ਮਦਦ ਕਰਾਂਗਾ ਅਤੇ ਜੋ ਤੁਸੀਂ ਕਰਨਾ ਹੈ ਮੈਂ ਤੁਹਾਨੂੰ ਸਿਖਾਵਾਂਗਾ।
16ਉਹ ਤੇਰੇ ਲਈ ਲੋਕਾਂ ਨਾਲ ਗੱਲ ਕਰੇਗਾ ਅਤੇ ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਉਹ ਤੇਰਾ ਮੂੰਹ ਹੋਵੇ ਅਤੇ ਜਿਵੇਂ ਤੂੰ ਉਸ ਲਈ ਪਰਮੇਸ਼ਵਰ ਹੋਵੇ।
17ਪਰ ਇਸ ਸੋਟੀ ਨੂੰ ਆਪਣੇ ਹੱਥ ਵਿੱਚ ਲੈ, ਤਾਂ ਜੋ ਤੂੰ ਇਸ ਨਾਲ ਚਮਤਕਾਰ ਕਰ ਸਕੇ।”
18ਤਦ ਮੋਸ਼ੇਹ ਆਪਣੇ ਸਹੁਰੇ ਯਿਥਰੋ ਕੋਲ ਵਾਪਸ ਗਿਆ ਅਤੇ ਉਸਨੂੰ ਕਿਹਾ, “ਮੈਨੂੰ ਮਿਸਰ ਵਿੱਚ ਆਪਣੇ ਲੋਕਾਂ ਕੋਲ ਵਾਪਸ ਜਾਣ ਦਿਓ ਤਾਂ ਜੋ ਮੈਂ ਵੇਖ ਸਕਾਂ ਉਹਨਾਂ ਵਿੱਚੋਂ ਕੋਈ ਅਜੇ ਵੀ ਜਿਉਂਦਾ ਹੈ ਜਾਂ ਨਹੀਂ।” ਯਿਥਰੋ ਨੇ ਮੋਸ਼ੇਹ ਨੂੰ ਕਿਹਾ, “ਤੂੰ ਸ਼ਾਂਤੀ ਨਾਲ ਜਾ।”
19ਹੁਣ ਯਾਹਵੇਹ ਨੇ ਮਿਦਯਾਨ ਵਿੱਚ ਮੋਸ਼ੇਹ ਨੂੰ ਕਿਹਾ ਸੀ, “ਮਿਸਰ ਵਾਪਸ ਜਾ, ਕਿਉਂਕਿ ਉਹ ਸਾਰੇ ਜੋ ਤੈਨੂੰ ਮਾਰਨਾ ਚਾਹੁੰਦੇ ਸਨ ਮਰ ਚੁੱਕੇ ਹਨ।”