ਕੂਚ 4

ਤਦ ਮੋਸ਼ੇਹ ਆਪਣੇ ਸਹੁਰੇ ਯਿਥਰੋ ਕੋਲ ਵਾਪਸ ਗਿਆ ਅਤੇ ਉਸਨੂੰ ਕਿਹਾ, “ਮੈਨੂੰ ਮਿਸਰ ਵਿੱਚ ਆਪਣੇ ਲੋਕਾਂ ਕੋਲ ਵਾਪਸ ਜਾਣ ਦਿਓ ਤਾਂ ਜੋ ਮੈਂ ਵੇਖ ਸਕਾਂ ਉਹਨਾਂ ਵਿੱਚੋਂ ਕੋਈ ਅਜੇ ਵੀ ਜਿਉਂਦਾ ਹੈ ਜਾਂ ਨਹੀਂ।” ਯਿਥਰੋ ਨੇ ਮੋਸ਼ੇਹ ਨੂੰ ਕਿਹਾ, “ਤੂੰ ਸ਼ਾਂਤੀ ਨਾਲ ਜਾ।”

Exodus 4:18 (UKJV) And Moses went and returned to Jethro his father in law, and said unto him, Let me go, I pray you, and return unto my brethren which are in Egypt, and see whether they be yet alive. And Jethro said to Moses, Go in peace.

16ਉਹ ਤੇਰੇ ਲਈ ਲੋਕਾਂ ਨਾਲ ਗੱਲ ਕਰੇਗਾ ਅਤੇ ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਉਹ ਤੇਰਾ ਮੂੰਹ ਹੋਵੇ ਅਤੇ ਜਿਵੇਂ ਤੂੰ ਉਸ ਲਈ ਪਰਮੇਸ਼ਵਰ ਹੋਵੇ।

17ਪਰ ਇਸ ਸੋਟੀ ਨੂੰ ਆਪਣੇ ਹੱਥ ਵਿੱਚ ਲੈ, ਤਾਂ ਜੋ ਤੂੰ ਇਸ ਨਾਲ ਚਮਤਕਾਰ ਕਰ ਸਕੇ।”

18ਤਦ ਮੋਸ਼ੇਹ ਆਪਣੇ ਸਹੁਰੇ ਯਿਥਰੋ ਕੋਲ ਵਾਪਸ ਗਿਆ ਅਤੇ ਉਸਨੂੰ ਕਿਹਾ, “ਮੈਨੂੰ ਮਿਸਰ ਵਿੱਚ ਆਪਣੇ ਲੋਕਾਂ ਕੋਲ ਵਾਪਸ ਜਾਣ ਦਿਓ ਤਾਂ ਜੋ ਮੈਂ ਵੇਖ ਸਕਾਂ ਉਹਨਾਂ ਵਿੱਚੋਂ ਕੋਈ ਅਜੇ ਵੀ ਜਿਉਂਦਾ ਹੈ ਜਾਂ ਨਹੀਂ।” ਯਿਥਰੋ ਨੇ ਮੋਸ਼ੇਹ ਨੂੰ ਕਿਹਾ, “ਤੂੰ ਸ਼ਾਂਤੀ ਨਾਲ ਜਾ।”

19ਹੁਣ ਯਾਹਵੇਹ ਨੇ ਮਿਦਯਾਨ ਵਿੱਚ ਮੋਸ਼ੇਹ ਨੂੰ ਕਿਹਾ ਸੀ, “ਮਿਸਰ ਵਾਪਸ ਜਾ, ਕਿਉਂਕਿ ਉਹ ਸਾਰੇ ਜੋ ਤੈਨੂੰ ਮਾਰਨਾ ਚਾਹੁੰਦੇ ਸਨ ਮਰ ਚੁੱਕੇ ਹਨ।”

20ਇਸ ਲਈ ਮੋਸ਼ੇਹ ਨੇ ਆਪਣੀ ਪਤਨੀ ਅਤੇ ਪੁੱਤਰਾਂ ਨੂੰ ਲਿਆ, ਉਹਨਾਂ ਨੂੰ ਗਧੇ ਉੱਤੇ ਬਿਠਾ ਦਿੱਤਾ ਅਤੇ ਮਿਸਰ ਨੂੰ ਵਾਪਸ ਚਲਾ ਗਿਆ ਅਤੇ ਉਸਨੇ ਪਰਮੇਸ਼ਵਰ ਦੀ ਸੋਟੀ ਆਪਣੇ ਹੱਥ ਵਿੱਚ ਲਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.