ਕੂਚ 4

ਇਸ ਲਈ ਮੋਸ਼ੇਹ ਨੇ ਆਪਣੀ ਪਤਨੀ ਅਤੇ ਪੁੱਤਰਾਂ ਨੂੰ ਲਿਆ, ਉਹਨਾਂ ਨੂੰ ਗਧੇ ਉੱਤੇ ਬਿਠਾ ਦਿੱਤਾ ਅਤੇ ਮਿਸਰ ਨੂੰ ਵਾਪਸ ਚਲਾ ਗਿਆ ਅਤੇ ਉਸਨੇ ਪਰਮੇਸ਼ਵਰ ਦੀ ਸੋਟੀ ਆਪਣੇ ਹੱਥ ਵਿੱਚ ਲਈ।

Exodus 4:20 (UKJV) And Moses took his wife and his sons, and set them upon an ass, and he returned to the land of Egypt: and Moses took the rod of God in his hand.

18ਤਦ ਮੋਸ਼ੇਹ ਆਪਣੇ ਸਹੁਰੇ ਯਿਥਰੋ ਕੋਲ ਵਾਪਸ ਗਿਆ ਅਤੇ ਉਸਨੂੰ ਕਿਹਾ, “ਮੈਨੂੰ ਮਿਸਰ ਵਿੱਚ ਆਪਣੇ ਲੋਕਾਂ ਕੋਲ ਵਾਪਸ ਜਾਣ ਦਿਓ ਤਾਂ ਜੋ ਮੈਂ ਵੇਖ ਸਕਾਂ ਉਹਨਾਂ ਵਿੱਚੋਂ ਕੋਈ ਅਜੇ ਵੀ ਜਿਉਂਦਾ ਹੈ ਜਾਂ ਨਹੀਂ।” ਯਿਥਰੋ ਨੇ ਮੋਸ਼ੇਹ ਨੂੰ ਕਿਹਾ, “ਤੂੰ ਸ਼ਾਂਤੀ ਨਾਲ ਜਾ।”

19ਹੁਣ ਯਾਹਵੇਹ ਨੇ ਮਿਦਯਾਨ ਵਿੱਚ ਮੋਸ਼ੇਹ ਨੂੰ ਕਿਹਾ ਸੀ, “ਮਿਸਰ ਵਾਪਸ ਜਾ, ਕਿਉਂਕਿ ਉਹ ਸਾਰੇ ਜੋ ਤੈਨੂੰ ਮਾਰਨਾ ਚਾਹੁੰਦੇ ਸਨ ਮਰ ਚੁੱਕੇ ਹਨ।”

20ਇਸ ਲਈ ਮੋਸ਼ੇਹ ਨੇ ਆਪਣੀ ਪਤਨੀ ਅਤੇ ਪੁੱਤਰਾਂ ਨੂੰ ਲਿਆ, ਉਹਨਾਂ ਨੂੰ ਗਧੇ ਉੱਤੇ ਬਿਠਾ ਦਿੱਤਾ ਅਤੇ ਮਿਸਰ ਨੂੰ ਵਾਪਸ ਚਲਾ ਗਿਆ ਅਤੇ ਉਸਨੇ ਪਰਮੇਸ਼ਵਰ ਦੀ ਸੋਟੀ ਆਪਣੇ ਹੱਥ ਵਿੱਚ ਲਈ।

21ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਜਦੋਂ ਤੂੰ ਮਿਸਰ ਨੂੰ ਮੁੜੇਂਗਾ, ਤਾਂ ਦੇਖ ਕਿ ਤੂੰ ਫ਼ਿਰਾਊਨ ਦੇ ਸਾਹਮਣੇ ਉਹ ਸਾਰੇ ਅਚੰਭੇ ਕੰਮ ਕਰੇਂਗਾ ਜੋ ਮੈਂ ਤੈਨੂੰ ਕਰਨ ਦੀ ਸ਼ਕਤੀ ਦਿੱਤੀ ਹੈ, ਪਰ ਮੈਂ ਉਸਦਾ ਦਿਲ ਕਠੋਰ ਕਰ ਦਿਆਂਗਾ ਤਾਂ ਜੋ ਉਹ ਲੋਕਾਂ ਨੂੰ ਜਾਣ ਨਾ ਦੇਵੇ।

22ਫਿਰ ਫ਼ਿਰਾਊਨ ਨੂੰ ਆਖ, ‘ਯਾਹਵੇਹ ਇਹ ਆਖਦਾ ਹੈ ਕਿ ਇਸਰਾਏਲ ਮੇਰਾ ਜੇਠਾ ਪੁੱਤਰ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.