20ਇਸ ਲਈ ਮੋਸ਼ੇਹ ਨੇ ਆਪਣੀ ਪਤਨੀ ਅਤੇ ਪੁੱਤਰਾਂ ਨੂੰ ਲਿਆ, ਉਹਨਾਂ ਨੂੰ ਗਧੇ ਉੱਤੇ ਬਿਠਾ ਦਿੱਤਾ ਅਤੇ ਮਿਸਰ ਨੂੰ ਵਾਪਸ ਚਲਾ ਗਿਆ ਅਤੇ ਉਸਨੇ ਪਰਮੇਸ਼ਵਰ ਦੀ ਸੋਟੀ ਆਪਣੇ ਹੱਥ ਵਿੱਚ ਲਈ।
21ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਜਦੋਂ ਤੂੰ ਮਿਸਰ ਨੂੰ ਮੁੜੇਂਗਾ, ਤਾਂ ਦੇਖ ਕਿ ਤੂੰ ਫ਼ਿਰਾਊਨ ਦੇ ਸਾਹਮਣੇ ਉਹ ਸਾਰੇ ਅਚੰਭੇ ਕੰਮ ਕਰੇਂਗਾ ਜੋ ਮੈਂ ਤੈਨੂੰ ਕਰਨ ਦੀ ਸ਼ਕਤੀ ਦਿੱਤੀ ਹੈ, ਪਰ ਮੈਂ ਉਸਦਾ ਦਿਲ ਕਠੋਰ ਕਰ ਦਿਆਂਗਾ ਤਾਂ ਜੋ ਉਹ ਲੋਕਾਂ ਨੂੰ ਜਾਣ ਨਾ ਦੇਵੇ।
22ਫਿਰ ਫ਼ਿਰਾਊਨ ਨੂੰ ਆਖ, ‘ਯਾਹਵੇਹ ਇਹ ਆਖਦਾ ਹੈ ਕਿ ਇਸਰਾਏਲ ਮੇਰਾ ਜੇਠਾ ਪੁੱਤਰ ਹੈ,
23ਅਤੇ ਮੈਂ ਤੈਨੂੰ ਕਿਹਾ, ਮੇਰੇ ਪੁੱਤਰ ਨੂੰ ਜਾਣ ਦੇ, ਤਾਂ ਜੋ ਉਹ ਮੇਰੀ ਉਪਾਸਨਾ ਕਰੇ। ਪਰ ਤੂੰ ਉਸਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਮੈਂ ਤੇਰੇ ਜੇਠੇ ਪੁੱਤਰ ਨੂੰ ਮਾਰ ਦਿਆਂਗਾ।’ ”
24ਰਸਤੇ ਵਿੱਚ ਇੱਕ ਨਿਵਾਸ ਸਥਾਨ ਤੇ ਜਿੱਥੇ ਉਹ ਠਹਿਰੇ ਸੀ ਉੱਥੇ ਯਾਹਵੇਹ ਮੋਸ਼ੇਹ ਨੂੰ ਮਿਲਿਆ ਅਤੇ ਉਸਨੂੰ ਮਾਰਨਾ ਚਾਹਿਆ।