ਕੂਚ 4

ਅਤੇ ਮੈਂ ਤੈਨੂੰ ਕਿਹਾ, ਮੇਰੇ ਪੁੱਤਰ ਨੂੰ ਜਾਣ ਦੇ, ਤਾਂ ਜੋ ਉਹ ਮੇਰੀ ਉਪਾਸਨਾ ਕਰੇ। ਪਰ ਤੂੰ ਉਸਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਮੈਂ ਤੇਰੇ ਜੇਠੇ ਪੁੱਤਰ ਨੂੰ ਮਾਰ ਦਿਆਂਗਾ।’ ”

Exodus 4:23 (UKJV) And I say unto you, Let my son go, that he may serve me: and if you refuse to let him go, behold, I will slay your son, even your firstborn.

21ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਜਦੋਂ ਤੂੰ ਮਿਸਰ ਨੂੰ ਮੁੜੇਂਗਾ, ਤਾਂ ਦੇਖ ਕਿ ਤੂੰ ਫ਼ਿਰਾਊਨ ਦੇ ਸਾਹਮਣੇ ਉਹ ਸਾਰੇ ਅਚੰਭੇ ਕੰਮ ਕਰੇਂਗਾ ਜੋ ਮੈਂ ਤੈਨੂੰ ਕਰਨ ਦੀ ਸ਼ਕਤੀ ਦਿੱਤੀ ਹੈ, ਪਰ ਮੈਂ ਉਸਦਾ ਦਿਲ ਕਠੋਰ ਕਰ ਦਿਆਂਗਾ ਤਾਂ ਜੋ ਉਹ ਲੋਕਾਂ ਨੂੰ ਜਾਣ ਨਾ ਦੇਵੇ।

22ਫਿਰ ਫ਼ਿਰਾਊਨ ਨੂੰ ਆਖ, ‘ਯਾਹਵੇਹ ਇਹ ਆਖਦਾ ਹੈ ਕਿ ਇਸਰਾਏਲ ਮੇਰਾ ਜੇਠਾ ਪੁੱਤਰ ਹੈ,

23ਅਤੇ ਮੈਂ ਤੈਨੂੰ ਕਿਹਾ, ਮੇਰੇ ਪੁੱਤਰ ਨੂੰ ਜਾਣ ਦੇ, ਤਾਂ ਜੋ ਉਹ ਮੇਰੀ ਉਪਾਸਨਾ ਕਰੇ। ਪਰ ਤੂੰ ਉਸਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਮੈਂ ਤੇਰੇ ਜੇਠੇ ਪੁੱਤਰ ਨੂੰ ਮਾਰ ਦਿਆਂਗਾ।’ ”

24ਰਸਤੇ ਵਿੱਚ ਇੱਕ ਨਿਵਾਸ ਸਥਾਨ ਤੇ ਜਿੱਥੇ ਉਹ ਠਹਿਰੇ ਸੀ ਉੱਥੇ ਯਾਹਵੇਹ ਮੋਸ਼ੇਹ ਨੂੰ ਮਿਲਿਆ ਅਤੇ ਉਸਨੂੰ ਮਾਰਨਾ ਚਾਹਿਆ।

25ਪਰ ਜ਼ਿਪੋਰਾਹ ਨੇ ਇੱਕ ਤਿੱਖਾ ਚਾਕੂ ਲਿਆ, ਆਪਣੇ ਪੁੱਤਰ ਦੀ ਖੱਲੜੀ ਵੱਢ ਦਿੱਤੀ ਅਤੇ ਇਸ ਨਾਲ ਮੋਸ਼ੇਹ ਦੇ ਪੈਰਾਂ ਨੂੰ ਛੂਹਿਆ ਅਤੇ ਕਿਹਾ, “ਯਕੀਨਨ ਤੂੰ ਮੇਰੇ ਲਈ ਲਹੂ ਦਾ ਲਾੜਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.