ਕੂਚ 4

ਪਰ ਜ਼ਿਪੋਰਾਹ ਨੇ ਇੱਕ ਤਿੱਖਾ ਚਾਕੂ ਲਿਆ, ਆਪਣੇ ਪੁੱਤਰ ਦੀ ਖੱਲੜੀ ਵੱਢ ਦਿੱਤੀ ਅਤੇ ਇਸ ਨਾਲ ਮੋਸ਼ੇਹ ਦੇ ਪੈਰਾਂ ਨੂੰ ਛੂਹਿਆ ਅਤੇ ਕਿਹਾ, “ਯਕੀਨਨ ਤੂੰ ਮੇਰੇ ਲਈ ਲਹੂ ਦਾ ਲਾੜਾ ਹੈ।”

Exodus 4:25 (UKJV) Then Zipporah took a sharp stone, and cut off the foreskin of her son, and cast it at his feet, and said, Surely a bloody husband are you to me.

23ਅਤੇ ਮੈਂ ਤੈਨੂੰ ਕਿਹਾ, ਮੇਰੇ ਪੁੱਤਰ ਨੂੰ ਜਾਣ ਦੇ, ਤਾਂ ਜੋ ਉਹ ਮੇਰੀ ਉਪਾਸਨਾ ਕਰੇ। ਪਰ ਤੂੰ ਉਸਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਮੈਂ ਤੇਰੇ ਜੇਠੇ ਪੁੱਤਰ ਨੂੰ ਮਾਰ ਦਿਆਂਗਾ।’ ”

24ਰਸਤੇ ਵਿੱਚ ਇੱਕ ਨਿਵਾਸ ਸਥਾਨ ਤੇ ਜਿੱਥੇ ਉਹ ਠਹਿਰੇ ਸੀ ਉੱਥੇ ਯਾਹਵੇਹ ਮੋਸ਼ੇਹ ਨੂੰ ਮਿਲਿਆ ਅਤੇ ਉਸਨੂੰ ਮਾਰਨਾ ਚਾਹਿਆ।

25ਪਰ ਜ਼ਿਪੋਰਾਹ ਨੇ ਇੱਕ ਤਿੱਖਾ ਚਾਕੂ ਲਿਆ, ਆਪਣੇ ਪੁੱਤਰ ਦੀ ਖੱਲੜੀ ਵੱਢ ਦਿੱਤੀ ਅਤੇ ਇਸ ਨਾਲ ਮੋਸ਼ੇਹ ਦੇ ਪੈਰਾਂ ਨੂੰ ਛੂਹਿਆ ਅਤੇ ਕਿਹਾ, “ਯਕੀਨਨ ਤੂੰ ਮੇਰੇ ਲਈ ਲਹੂ ਦਾ ਲਾੜਾ ਹੈ।”

26ਇਸ ਲਈ ਯਾਹਵੇਹ ਨੇ ਉਸਨੂੰ ਇਕੱਲਾ ਛੱਡ ਦਿੱਤਾ। (ਉਸ ਸਮੇਂ ਉਸਨੇ ਸੁੰਨਤ ਦਾ ਹਵਾਲਾ ਦਿੰਦੇ ਹੋਏ “ਖੂਨ ਦਾ ਲਾੜਾ” ਕਿਹਾ।)

27ਯਾਹਵੇਹ ਨੇ ਹਾਰੋਨ ਨੂੰ ਕਿਹਾ, “ਮੋਸ਼ੇਹ ਨੂੰ ਮਿਲਣ ਲਈ ਉਜਾੜ ਵਿੱਚ ਜਾ।” ਇਸ ਲਈ ਉਹ ਪਰਮੇਸ਼ਵਰ ਦੇ ਪਹਾੜ ਉੱਤੇ ਮੋਸ਼ੇਹ ਨੂੰ ਮਿਲਿਆ ਅਤੇ ਉਸਨੂੰ ਚੁੰਮਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.