ਕੂਚ 4

ਯਾਹਵੇਹ ਨੇ ਹਾਰੋਨ ਨੂੰ ਕਿਹਾ, “ਮੋਸ਼ੇਹ ਨੂੰ ਮਿਲਣ ਲਈ ਉਜਾੜ ਵਿੱਚ ਜਾ।” ਇਸ ਲਈ ਉਹ ਪਰਮੇਸ਼ਵਰ ਦੇ ਪਹਾੜ ਉੱਤੇ ਮੋਸ਼ੇਹ ਨੂੰ ਮਿਲਿਆ ਅਤੇ ਉਸਨੂੰ ਚੁੰਮਿਆ।

Exodus 4:27 (UKJV) And the LORD said to Aaron, Go into the wilderness to meet Moses. And he went, and met him in the mount of God, and kissed him.

25ਪਰ ਜ਼ਿਪੋਰਾਹ ਨੇ ਇੱਕ ਤਿੱਖਾ ਚਾਕੂ ਲਿਆ, ਆਪਣੇ ਪੁੱਤਰ ਦੀ ਖੱਲੜੀ ਵੱਢ ਦਿੱਤੀ ਅਤੇ ਇਸ ਨਾਲ ਮੋਸ਼ੇਹ ਦੇ ਪੈਰਾਂ ਨੂੰ ਛੂਹਿਆ ਅਤੇ ਕਿਹਾ, “ਯਕੀਨਨ ਤੂੰ ਮੇਰੇ ਲਈ ਲਹੂ ਦਾ ਲਾੜਾ ਹੈ।”

26ਇਸ ਲਈ ਯਾਹਵੇਹ ਨੇ ਉਸਨੂੰ ਇਕੱਲਾ ਛੱਡ ਦਿੱਤਾ। (ਉਸ ਸਮੇਂ ਉਸਨੇ ਸੁੰਨਤ ਦਾ ਹਵਾਲਾ ਦਿੰਦੇ ਹੋਏ “ਖੂਨ ਦਾ ਲਾੜਾ” ਕਿਹਾ।)

27ਯਾਹਵੇਹ ਨੇ ਹਾਰੋਨ ਨੂੰ ਕਿਹਾ, “ਮੋਸ਼ੇਹ ਨੂੰ ਮਿਲਣ ਲਈ ਉਜਾੜ ਵਿੱਚ ਜਾ।” ਇਸ ਲਈ ਉਹ ਪਰਮੇਸ਼ਵਰ ਦੇ ਪਹਾੜ ਉੱਤੇ ਮੋਸ਼ੇਹ ਨੂੰ ਮਿਲਿਆ ਅਤੇ ਉਸਨੂੰ ਚੁੰਮਿਆ।

28ਤਦ ਮੋਸ਼ੇਹ ਨੇ ਹਾਰੋਨ ਨੂੰ ਉਹ ਸਭ ਕੁਝ ਦੱਸਿਆ ਜੋ ਯਾਹਵੇਹ ਨੇ ਉਸਨੂੰ ਕਹਿਣ ਲਈ ਭੇਜਿਆ ਸੀ ਅਤੇ ਉਹਨਾਂ ਸਾਰੀਆਂ ਨਿਸ਼ਾਨੀਆਂ ਬਾਰੇ ਵੀ ਜੋ ਉਸਨੇ ਉਸਨੂੰ ਕਰਨ ਦਾ ਹੁਕਮ ਦਿੱਤਾ ਸੀ।

29ਅਤੇ ਮੋਸ਼ੇਹ ਅਤੇ ਹਾਰੋਨ ਨੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਇਕੱਠਾ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.