11ਫਿਰ ਤੂੰ ਹੌਦ ਨੂੰ ਅਤੇ ਉਸ ਦੀ ਚੌਕੀ ਨੂੰ ਮਲੀ, ਅਤੇ ਉਸ ਨੂੰ ਪਵਿੱਤਰ ਕਰੀ।
12“ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਕੋਲ ਲਿਆਓ ਅਤੇ ਉਹਨਾਂ ਨੂੰ ਪਾਣੀ ਨਾਲ ਨਹਿਲਾਈਂ।
13ਫਿਰ ਹਾਰੋਨ ਨੂੰ ਪਵਿੱਤਰ ਬਸਤਰ ਪਹਿਨਾਈ, ਉਸਨੂੰ ਮਸਹ ਕਰਕੇ ਪਵਿੱਤਰ ਕਰੀ ਤਾਂ ਜੋ ਉਹ ਜਾਜਕ ਵਜੋਂ ਮੇਰੀ ਸੇਵਾ ਕਰ ਸਕੇ।
14ਉਸ ਦੇ ਪੁੱਤਰਾਂ ਨੂੰ ਲਿਆਓ ਅਤੇ ਉਹਨਾਂ ਨੂੰ ਕੱਪੜੇ ਪਹਿਨਾਈ।
15ਉਸ ਨੂੰ ਮਸਹ ਕਰੀ ਜਿਵੇਂ ਤੂੰ ਉਹਨਾਂ ਦੇ ਪਿਤਾ ਨੂੰ ਮਸਹ ਕੀਤਾ ਸੀ, ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ ਅਤੇ ਉਸ ਤਰ੍ਹਾਂ ਉਹਨਾਂ ਦਾ ਮਸਹ ਹੋਣਾ ਉਹਨਾਂ ਦੀਆਂ ਪੀੜ੍ਹੀਆਂ ਤੱਕ ਇੱਕ ਅਨੰਤ ਜਾਜਕਾਈ ਹੋਵੇਗੀ।”