10ਤੂੰ ਹੋਮ ਦੀ ਜਗਵੇਦੀ ਅਤੇ ਉਸਦੇ ਸਾਰੇ ਭਾਂਡਿਆਂ ਨੂੰ ਮਸਹ ਕਰੀ। ਜਗਵੇਦੀ ਨੂੰ ਪਵਿੱਤਰ ਕਰੀ, ਅਤੇ ਇਹ ਸਭ ਤੋਂ ਪਵਿੱਤਰ ਹੋਵੇਗੀ।
11ਫਿਰ ਤੂੰ ਹੌਦ ਨੂੰ ਅਤੇ ਉਸ ਦੀ ਚੌਕੀ ਨੂੰ ਮਲੀ, ਅਤੇ ਉਸ ਨੂੰ ਪਵਿੱਤਰ ਕਰੀ।
12“ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਕੋਲ ਲਿਆਓ ਅਤੇ ਉਹਨਾਂ ਨੂੰ ਪਾਣੀ ਨਾਲ ਨਹਿਲਾਈਂ।
13ਫਿਰ ਹਾਰੋਨ ਨੂੰ ਪਵਿੱਤਰ ਬਸਤਰ ਪਹਿਨਾਈ, ਉਸਨੂੰ ਮਸਹ ਕਰਕੇ ਪਵਿੱਤਰ ਕਰੀ ਤਾਂ ਜੋ ਉਹ ਜਾਜਕ ਵਜੋਂ ਮੇਰੀ ਸੇਵਾ ਕਰ ਸਕੇ।
14ਉਸ ਦੇ ਪੁੱਤਰਾਂ ਨੂੰ ਲਿਆਓ ਅਤੇ ਉਹਨਾਂ ਨੂੰ ਕੱਪੜੇ ਪਹਿਨਾਈ।