ਕੂਚ 40

ਫਿਰ ਮੋਸ਼ੇਹ ਨੇ ਤੰਬੂ ਨੂੰ ਡੇਰੇ ਉੱਤੇ ਵਿਛਾ ਦਿੱਤਾ ਅਤੇ ਤੰਬੂ ਉੱਤੇ ਢੱਕਣ ਪਾ ਦਿੱਤਾ, ਜਿਵੇਂ ਕਿ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ।

Exodus 40:19 (UKJV) And he spread abroad the tent over the tabernacle, and put the covering of the tent above upon it; as the LORD commanded Moses.

17ਇਸ ਲਈ ਡੇਰਾ ਦੂਜੇ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਸਥਾਪਤ ਕੀਤਾ ਗਿਆ ਸੀ।

18ਜਦੋਂ ਮੋਸ਼ੇਹ ਨੇ ਤੰਬੂ ਦੀ ਸਥਾਪਨਾ ਕੀਤੀ, ਅਤੇ ਉਸ ਨੇ ਉਸ ਦੀਆਂ ਚੀਥੀਆਂ ਅਤੇ ਉਸਦੇ ਫੱਟੇ ਲਾਏ ਅਤੇ ਉਸ ਦੇ ਹੋੜੇ ਰੱਖੇ ਅਤੇ ਉਸ ਦੀਆਂ ਥੰਮ੍ਹੀਆਂ ਖੜੀਆਂ ਕੀਤੀਆ।

19ਫਿਰ ਮੋਸ਼ੇਹ ਨੇ ਤੰਬੂ ਨੂੰ ਡੇਰੇ ਉੱਤੇ ਵਿਛਾ ਦਿੱਤਾ ਅਤੇ ਤੰਬੂ ਉੱਤੇ ਢੱਕਣ ਪਾ ਦਿੱਤਾ, ਜਿਵੇਂ ਕਿ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ।

20ਉਸ ਨੇ ਨੇਮ ਦੀਆਂ ਫੱਟੀਆਂ ਲੈ ਕੇ ਸੰਦੂਕ ਵਿੱਚ ਰੱਖ ਦਿੱਤੀਆਂ, ਚੋਬਾਂ ਨੂੰ ਸੰਦੂਕ ਉੱਤੇ ਰੱਖਿਆ ਅਤੇ ਪ੍ਰਾਸਚਿਤ ਦਾ ਢੱਕਣ ਸੰਦੂਕ ਦੇ ਉੱਤੇ ਰੱਖਿਆ।

21ਫਿਰ ਉਸਨੇ ਸੰਦੂਕ ਨੂੰ ਡੇਰੇ ਵਿੱਚ ਲਿਆਂਦਾ ਅਤੇ ਢਾਲ ਵਾਲੇ ਪਰਦੇ ਨੂੰ ਟੰਗ ਦਿੱਤਾ ਅਤੇ ਨੇਮ ਦੇ ਸੰਦੂਕ ਨੂੰ ਢਾਲ ਦਿੱਤਾ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.